ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਨ.ਐਸ.ਐਸ ਯੂਨਿਟ ਵਲੋਂ ਕੈਂਪਸ ਵਿੱਚ ਬੂਟੇ ਲਗਾਉਣ ਦੀ ਸਫ਼ਲ
ਮੁਹਿੰਮ ਦਾ ਆਯੋਜਨ ਕੀਤਾ ਗਿਆ।ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਚਲਾਈ ਗਈ।ਇਸ ਮਹਿੰਮ ਦੀ ਅਗਵਾਈ ਇੰਚਾਰਜ਼ ਡਾ. ਪਲਵਿੰਦਰ ਭਾਟੀਆ ਨੇ ਕੀਤੀ।ਇਸ ਮੁਹਿੰਮ ਦਾ ਉਦੇਸ਼ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਵਿੱਚ ਜ਼ਿੰਮੇਵਾਰੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ।ਡਾ. ਪਲਵਿੰਦਰ ਭਾਟੀਆ ਨੇ ਕਿਹਾ ਕਿ ਯੂਨੀਵਰਸਿਟੀ ਦੇ ਹਰੇਕ ਵਿਦਿਆਰਥੀ ਨੂੰ ਆਪਣੇ ਵਿੱਦਿਅਕ ਸਫ਼ਰ ਦੌਰਾਨ ਘੱਟੋ-ਘੱਟ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ।
Check Also
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕਾਂ `ਤੇ ਵਿਸ਼ੇਸ਼ ਛੋਟ
ਅੰਮ੍ਰਿਤਸਰ, 15 ਮਈ (ਦੀਪ ਦਵਿੰਦਰ ਸਿੰਘ) – ਭਾਸ਼ਾ ਵਿਭਾਗ, ਪੰਜਾਬ ਮਾਂ ਬੋਲੀ ਪੰਜਾਬੀ, ਸਾਹਿਤ ਅਤੇ …
Punjab Post Daily Online Newspaper & Print Media