ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ 4 ਵੱਡੀਆਂ ਸਲਾਹਕਾਰ ਫਰਮਾਂ ਵਿੱਚੋਂ ਇੱਕ ਕੇ.ਪੀ.ਐਮ.ਜੀ ਦੀ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਇਸ ਡਰਾਈਵ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਬੀ.ਟੈਕ ਕੋਰਸਾਂ ਦੇ ਸੈਸ਼ਨ 2025 ਦੇ 16 ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ।
ਡਾ. ਅਮਿਤ ਚੋਪੜਾ ਡਾਇਰੈਕਟਰ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਕੇ.ਪੀ.ਐਮ.ਜੀ ਵੱਲੋਂ ਬੀ.ਟੈਕ ਕੰਪਿਊਟਰ ਸਾਇੰਸ, ਬੀ.ਟੈਕ ਇਲੈਕਟ੍ਰੋਨਿਕਸ, ਬੀ.ਟੈਕ ਮਕੈਨੀਕਲ ਇੰਜੀ., ਬੀ.ਟੈਕ ਸਿਵਲ ਇੰਜੀ. ਅਤੇ ਬੀ.ਟੈਕ ਫੂਡ ਸਾਇੰਸ ਦੇ ਅਖੀਰਲੇ ਸਾਲ ਦੇ ਵਿਦਿਆਰਥੀਆਂ ਦਾ ਆਨਲਾਈਨ ਟੈਸਟ, ਗਰੁੱਪ ਡਿਸਕਸ਼ਨ ਰਾਊਂਡ, ਤਕਨੀਕੀ ਅਤੇ ਐਚ.ਆਰ ਇੰਟਰਵਿਊ ਦਾ ਆਯੋਜਨ ਕੀਤਾ ਗਿਆ।ਕੰਪਨੀ ਵੱਲੋਂ 5 ਵਿਦਿਆਰਥੀਆਂ ਨੂੰ 6 ਲੱਖ ਪ੍ਰਤੀ ਸਾਲ ਅਤੇ 11 ਵਿਦਿਆਰਥੀਆਂ ਨੂੰ 5 ਲੱਖ ਪ੍ਰਤੀ ਸਾਲ ਤਨਖਾਹ ਪੈਕੇਜ਼ ਦੀ ਪੇਸ਼ਕਸ਼ ਕੀਤੀ।ਉਨ੍ਹਾਂ ਦੱਸਿਆ ਕਿ ਨੌਕਰੀ ਤੋਂ ਇਲਾਵਾ ਵਿਦਿਆਰਥੀਆਂ ਨੂੰ ਜਨਵਰੀ ਤੋਂ ਜੂਨ 2025 ਤੱਕ 6 ਮਹੀਨਿਆਂ ਦੀ 20 ਹਜ਼ਾਰ ਰੁਪਏ ਵਜ਼ੀਫੇ `ਤੇ ਇੰਟਰਨਸ਼ਿਪ ਦੀ ਵੀ ਪੇਸ਼ਕਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਵਿੱਚ ਮੁੱਖ ਕੈਂਪਸ ਅੰਮ੍ਰਿਤਸਰ ਦੇ ਨਾਲ-ਨਾਲ ਖੇਤਰੀ ਕੈਂਪਸ ਜਲੰਧਰ ਨਾਲ ਸਬੰਧਤ ਵਿਦਿਆਰਥੀ ਵੀ ਸ਼ਾਮਲ ਹਨ।ਇਹ ਵਿਦਿਆਰਥੀ ਜਨਵਰੀ 2025 ਵਿੱਚ ਆਪਣੀ ਇੰਟਰਨਸ਼ਿਪ ‘ਚ ਸ਼ਾਮਲ ਹੋਣਗੇ ਅਤੇ ਸਫਲ ਇੰਟਰਨਸ਼ਿਪ ਤੋਂ ਬਾਅਦ, ਉਹ ਜੁਲਾਈ 2025 ਵਿੱਚ ਨੌਕਰੀ ਜੁਆਇਨ ਕਰਨਗੇ।
ਨੌਕਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਪ੍ਰੋ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਯੂਨੀਵਰਸਿਟੀ ਵਿੱਚ ਚੰਗੇ ਕਾਰਪੋਰੇਟ ਲਿਆਉਣ ਲਈ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ ਕਾਹਲੋਂ ਨੇ ਵੀ ਵਿਦਿਆਰਥੀਆਂ ਨੂੰ ਇਸ ਵੱਡੀ ਸਫਲਤਾ ਲਈ ਵਧਾਈ ਦਿੱਤੀ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …