ਸੰਗਰੂਰ, 13 ਸਤੰਬਰ ( ਜਗਸੀਰ ਲੌਂਗੋਵਾਲ) – ਸੀਟੂ ਪੰਜਾਬ ਦੇ ਸੁਬਾਈ ਪ੍ਰਧਾਨ ਮਹਾਂ ਸਿੰਘ ਰੋੜੀ, ਆਲ ਇੰਡੀਆ ਸੀਟੂ ਦੀ ਸਕੱਤਰ ਕਾਮਰੇਡ ਉਸ਼ਾ ਰਾਣੀ, ਸੁਬਾਈ ਜਨਰਲ ਸਕੱਤਰ ਚੰਦਰ ਸ਼ੇਖਰ ਅਤੇ ਸੁਬਾਈ ਖਜ਼ਾਨਚੀ ਸੁੱਚਾ ਸਿੰਘ ਅਜਨਾਲਾ ਨੇ ਸੀ.ਪੀ.ਆਈ (ਐਮ) ਦੇ ਆਲ ਇੰਡੀਆ ਜਨਰਲ ਸਕੱਤਰ ਸਾਥੀ ਸੀਤਾਰਾਮ ਯੇਚੁਰੀ ਦੇ ਦੁੱਖਦਾਈ ਦੇਹਾਂਤ ‘ਤੇ ਸੁਬਾਈ ਸੀਟੂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਸਾਥੀ ਸੀਤਾਰਾਮ ਪਿੱਛਲੇ ਕੁੱਝ ਦਿਨਾਂ ਤੋਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਹਸਪਾਤਲ ਵਿੱਚ ਜ਼ੇਰੇ ਇਲਾਜ ਸਨ।ਸੁਬਾਈ ਸੀਟੂ ਆਗੂਆਂ ਨੇ ਕਿਹਾ ਹੈ ਕਿ ਸਾਥੀ ਸੀਤਾਰਾਮ ਯੇਚੁਰੀ ਦੀ ਮੌਤ ਨਾਲ ਸੀ.ਪੀ.ਆਈ (ਐਮ) ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।ਸਾਥੀ ਯੈਚੁਰੀ ਵਿਦਿਆਰਥੀ ਜੀਵਨ ਤੋਂ ਹੀ ਸੀ.ਪੀ.ਆਈ (ਐਮ) ਨਾਲ ਸਿਧਾਂਤਕ ਅਤੇ ਜਥੇਬੰਦਕ ਰੂਪ ਵਿੱਚ ਜੁੜ ਚੁੱਕੇ ਸਨ।ਉਹਨਾਂ ਨੇ ਐਸ.ਐਫ.ਆਈ ਤੋਂ ਸ਼ੁਰੂ ਕਰਕੇ ਪਾਰਟੀ ਦੇ ਆਲ ਇੰਡੀਆ ਜਨਰਲ ਸਕੱਤਰ ਤੱਕ ਦੀਆਂ ਜਿੰਮੇਵਾਰੀਆਂ ਨਿਭਾਈਆਂ।ਜਦੋਂ ਦੇਸ਼ ਦੀ ਕਮਿਊਨਿਸਟ ਲਹਿਰ, ਖੱਬੇ ਪੱਖੀ ਲੋਕ ਲਹਿਰ ਅਤੇ ਕੱਟੜਵਾਦੀ ਫਿਰਕਾਪ੍ਰਸਤ ਨੀਤੀਆਂ ਖਿਲਾਫ ਵਿਸ਼ਾਲ ਬਦਲਵੇਂ ਜਮਹੂਰੀ ਅਤੇ ਧਰਮ ਨਿਰਪਖ ਸਾਂਝੇ ਮੋਰਚੇ ਨੂੰ ਠੋਸ ਰੂਪ ਦੇਣ ਵਿੱਚ ਸਾਥੀ ਸੀਤਾਰਾਮ ਯੈਚੁਰੀ ਬਹੁਤ ਹੀ ਮਹੱਤਵਪੂਰਨ ਭੁਮਿਕਾ ਨਿਭਾਅ ਰਹੇ ਸਨ, ਓਸ ਵੇਲੇ ਉਹਨਾਂ ਦਾ ਵਿਛੋੜਾ ਸਮੁੱਚੇ ਦੇਸ਼ ਲਈ ਬਹੁਤ ਵੱਡਾ ਘਾਟਾ ਹੈ।ਆਗੂਆਂ ਨੇ ਕਿਹਾ ਕਿ ਸਟੇਟ ਸੀਟੂ ਉਹਨਾਂ ਨੂੰ ਇਨਕਲਾਬੀ ਸਤਿਕਾਰ ਨਾਲ ਲਾਲ ਸਲਾਮ ਕਰਦੀ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਆਪਣੀਆਂ ਸੰਵੇਦਨਾਵਾਂ ਭੇਜਦੀ ਹੈ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …