ਸੰੰਗਰੂਰ, 8 ਦਸੰਬਰ (ਜਗਸੀਰ ਲੌਂਗੋਵਾਲ) – ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਪਿੱਛਲੇ ਦਿਨਾਂ ਵਿੱਚ ਕਰਵਾਏ ਗੁਰਮਤਿ ਮੁਕਾਬਲਿਆਂ ‘ਚ ਤਕਰੀਬਨ 28
ਸਕੂਲਾਂ ਨੇ ਭਾਗ ਲਿਆ।ਟੈਗੋਰ ਵਿਦਿਆਲਾ ਲੌਂਗੋਵਾਲ ਦੇ ਵਿਦਿਆਰਥੀਆਂ ਖੁਸ਼ਪ੍ਰੀਤ ਸਿੰਘ ਅੱਠਵੀਂ ਜਮਾਤ, ਸ਼ਰਨਜੀਤ ਕੌਰ ਦਸਵੀਂ ਜਮਾਤ, ਸਿਮਰਨਜੋਤ ਕੌਰ ਦਸਵੀਂ ਜਮਾਤ ਨੇ ਕਵੀਸ਼ਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਅਗਮਦੀਪ ਕੌਰ ਚੌਥੀ ਜਮਾਤ ਨੇ ਕਵਿਤਾ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।ਹਰਜੋਤ ਕੌਰ ਛੇਵੀਂ ਜਮਾਤ ਅਸ਼ਨੂਰ ਕੌਰ ਛੇਵੀਂ ਜਮਾਤ ਨੇ ਸ਼ਬਦ ਗਾਇਨ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media