ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਅਕਾਲ ਅਕੈਡਮੀ ਬਾਘਾ ਵਲੋਂ “ਬੀਬਾ ਬੱਚਾ ਪ੍ਰਤੀਯੋਗਤਾ”
ਕਰਵਾਈ ਗਈ।ਇਹ ਪ੍ਰਤੀਯੋਗਤਾ ਅਕੈਡਮੀ ਦੇ ਪ੍ਰਿੰਸੀਪਲ ਪ੍ਰਿਯਮ ਦੀ ਅਗਵਾਈ, ਸਮੂਹ ਅਧਿਆਪਕਾਂ, ਰਾਮਸਰਾ, ਬਾਘਾ ਅਤੇ ਸੇਖੂ ਪਿੰਡ ਦੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਵਿੱਚ ਕਾਰਵਾਈ ਗਈ।ਇਸ ਪ੍ਰਤੀਯੋਗਤਾ ਵਿੱਚ ਬੱਚਿਆਂ ਨੇ ਦਸਤਾਰ ਮੁਕਾਬਲੇ, ਪੇਂਟਿੰਗ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਚਾਰ ਸਾਹਿਬਜ਼ਾਦਿਆਂ ਸੰਬੰਧਿਤ ਪ੍ਰਸ਼ਨੋਤਰੀ, ਕਵਿਤਾ ਉਚਾਰਨ ਮੁਕਾਬਲਾ ਵਿੱਚ ਭਾਗ ਲਿਆ।ਪਿੰਡ ਬਾਘਾ ਤੋਂ ਲਗਭਗ 100 ਤੋਂ ਵੱਧ ਬੱਚਿਆਂ ਨੇ, ਪਿੰਡ ਰਾਮਸਰਾ ਵਿੱਚ 60 ਤੋਂ ਵੱਧ ਬੱਚਿਆਂ ਅਤੇ ਪਿੰਡ ਸੇਖੂ ਵਿੱਚ 55 ਤੋਂ ਵੱਧ ਬੱਚਿਆਂ ਨੇ ਭਾਗ ਲਿਆ।ਇਸ ਪ੍ਰੋਗਰਾਮ ਵਿੱਚ ਤਿੰਨੇ ਪਿੰਡਾਂ ਦੇ ਸਰਪੰਚਾਂ ਵਲੋਂ ਸਾਰੇ ਮੁਕਾਬਲਿਆਂ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਹਨਾਂ ਤਿੰਨੇ ਪਿੰਡਾਂ ਵਿੱਚ ਹੋਈ ਬੀਬਾ ਬੱਚਾ ਪ੍ਰਤੀਯੋਗਤਾ ਦੀ ਪਿੰਡ ਵਾਸੀਆਂ ਵਲੋਂ ਸ਼ਲਾਘਾ ਕੀਤੀ ਗਈ।ਅਕੈਡਮੀ ਦੇ ਪ੍ਰਿੰਸੀਪਲ ਪ੍ਰਿਯਮ ਵਲੋਂ ਇਹਨਾਂ ਤਿੰਨੋ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਅਤੇ ਸਮੂਹ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕੀਤਾ।ਪ੍ਰਿੰਸੀਪਲ ਨੇ ਕਿਹਾ ਕਿ ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਗੁਰਬਾਣੀ, ਆਪਣੇ ਵਿਰਸੇ ਅਤੇ ਪੰਜਾਬੀ ਸਭਿਆਚਾਰ ਜੋੜਨਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media