ਈ.ਟੀ.ਟੀ. ਅਧਿਆਪਕ ਯੂਨੀਅਨ ਆਗੂੂਆਂ ਨੇ ਕੀਤਾ ਏ.ਡੀ.ਸੀ. ਦਾ ਸਨਮਾਨ

ਬਠਿੰਡਾ, 10 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਈ.ਟੀ.ਟੀ. ਅਧਿਆਪਕ ਯੂਨੀਅਨ ਇਕਾਈ ਬਠਿੰਡਾ ਦੇ ਆਗੂਆਂ ਵੱਲੋਂ ਜਿਲ੍ਹਾ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਮਤੀ ਸੋਨਾਲੀ ਗਿਰਿ ਵੱਲੋਂ ਹੁਣ ਤੱਕ ਨਿਭਾਈਆਂ ਵਧੀਆ ਸੇਵਾਵਾਂ ਦੇ ਚਲਦਿਆਂ ਯੂਨੀਅਨ ਆਗੂਆਂ ਵੱਲੋਂ ਉੁਨ੍ਹਾਂ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਦੀ ਅਗਵਾਈ ਵਿੱਚ ਜੱਥੇਬੰਦੀ ਦੇ ਆਗੂਆਂ ਜਗਮੇਲ ਸਿੰਘ ਬਠਿੰਡਾ, ਅਰਜਣ ਢਿੱਲੋ, ਰਾਜਿੰਦਰ ਸਿੰਘ ਗੋਨਿਆਣਾ, ਕੁਲਦੀਪ ਸ਼ਰਮਾਂ ਭਗਤਾ, ਜਗਜੀਤ ਸਿੰਘ ਮਾਈਸਰ ਖਾਨਾ ਅਤੇ ਗੁਰਪ੍ਰੀਤ ਸਕਿੰਟੂ ਆਦਿ ਆਗੂ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਨੇ ਮੈਡਮ ਸੋਨਾਲੀ ਗਿਰਿ ਦੇ ਵਧੀਆ ਸੰਚਾਲਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਨੂੰ ਅਜਿਹੇ ਮਿਹਨਤੀ ਅਫਸਰ ਬਹੁਤ ਘੱਟ ਨਸੀਬ ਹੋਏ ਹਨ, ਜੋ ਹਰੇਕ ਛੋਟੇ ਤੋਂ ਛੋਟੇ ਮਸਲੇ ਨੂੰ ਵੀ ਨਿੱਜੀ ਸੰਜੀਦਗੀ ਨਾਲ ਹੱਲ ਕਰਦੇ ਹਨ।ਉਨਾਂ ਅਧਿਆਪਕ ਜੱਥੇਬੰਦੀ ਵੱਲੋਂ ਉਨਾਂ ਦਾ ਦਿਲੀ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਜਦੋਂ ਵੀ ਉਨ੍ਹਾਂ ਅਧਿਆਪਕਾਂ ਨਾਲ ਸਬੰਧਿਤ ਕੋਈ ਵੀ ਸਮੱਸਿਆ ਉਨ੍ਹਾਂ ਪਾਸ ਲੈ ਕੇ ਆਏ ਤਾਂ ਉਨ੍ਹਾਂ ਪਹਿਲ ਦੇ ਆਧਾਰ ਦੇ ਹੱਲ ਕਰਦੇ ਰਹੇ ਹਨ, ਇਸੇ ਕਰਕੇ ਯੂਨੀਅਨ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਆਗੂ ਜਗਮੇਲ ਸਿੰਘ ਅਤੇ ਰਾਜਿੰਦਰ ਸਿੰਘ ਨੇ ਕਿਹਾ ਉਨ੍ਹਾਂ ਦੀਆਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਈ.ਟੀ.ਟੀ. ਕੇਡਰ ਹਮੇਸ਼ਾ ਯਾਦ ਰੱਖੇਗਾ।ਮੈਡਮ ਸੋਨਾਲੀ ਗਿਰਿ ਵੱੱਲੋਂ ਵੀ ਅਧਿਆਪਕਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਅਤੇ ਸਹਿਯੋਗ ਲਈ ਅਧਿਆਪਕ ਯੂਨੀਅਨ ਆਗੂਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਹੋਣ ਤੇ ਵਧਾਈ ਵੀ ਦਿੱਤੀ। ਅਧਿਆਪਕਾਂ ਦੇ ਬਕਾਇਆ ਰਹਿੰਦੇ ਕੁਝ ਕੰਮਾਂ ਨੂੰ ਵੀ ਏ.ਡੀ.ਸੀ ਨੇ ਤੁਰੰਤ ਹੱਲ ਕਰਨ ਲੲਂੀ ਦਫਤਰੀ ਅਮਲੇ ਨੂੰ ਨਿਰਦੇਸ਼ ਦਿੰਦੇ ਹੋਏ ਪਹਿਲ ਦੇ ਆਧਾਰ ਤੇ ਪੂਰਾ ਕਰਨ ਲਈ ਕਿਹਾ।
Punjab Post Daily Online Newspaper & Print Media