Monday, June 29, 2026

ਲਾਇਨ ਕਲੱਬ ਸੰਗਰੂਰ ਗਰੇਟਰ ਨੇ ਪਰਿਵਾਰਾਂ ਸਮੇਤ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 13 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਲੋਹੜੀ ਦਾ ਤਿਉਹਾਰ ਹੋਟਲ ਦਾ ਕਲਾਸਿਕ ਵਿਖੇ ਲਾਇਨ ਜਸਪਾਲ ਸਿੰਘ ਰਤਨ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ।ਪ੍ਰੋਗਰਾਮ ਵਿੱਚ 24 ਲਾਇਨ ਮੈਂਬਰਾਂ ਨੇ ਫੈਮਲੀ ਸਮੇਤ ਸ਼ਮੂਲੀਅਤ ਕੀਤੀ।ਲਾਇਨ ਲੇਡੀ ਪੂਨਮ ਗਰਗ ਦੀ ਅਗਵਾਈ ਵਿੱਚ ਪਰਿਵਾਰਾਂ ਨੇ ਤੰਬੋਲਾ ਗੇਮ ਖੇਡੀ।ਇਸ ਉਪਰੰਤ ਕਲੱਬ ਵੱਲੋਂ ਲੋਹੜੀ ਦਾ ਮੱਥਾ ਟੇਕਿਆ ਗਿਆ ਅਤੇ ਲਾਇਨ ਕਲੱਬ ਦੀ ਜਨਰਲ ਬਾਡੀ ਦੀ ਛੇਵੀਂ ਮੀਟਿੰਗ ਹੋਈ ਜਿਸ ਵਿੱਚ ਪਿੱਛਲੇ ਮਹੀਨੇ ਦੌਰਾਨ ਲਾਏ ਗਏ ਪ੍ਰੋਜੈਕਟ ਤੇ ਜਨਰਲ ਬਾਡੀ ਮੀਟਿੰਗ ਦੇ ਖਰਚੇ ਦੀ ਰਿਪੋਰਟ ਕਲੱਬ ਦੇ ਸਕੱਤਰ ਲਾਇਨ ਡਾਕਟਰ ਪ੍ਰਿਤਪਾਲ ਸਿੰਘ ਵੱਲੋਂ ਪੇਸ਼ ਕੀਤੀ ਗਈ, ਜਿਸ ਨੂੰ ਕਲੱਬ ਮੈਂਬਰਾਂ ਨੇ ਪ੍ਰਵਾਨ ਕੀਤਾ।ਇਸ ਤੋਂ ਬਾਅਦ ਕਲਚਰ ਪ੍ਰੋਗਰਾਮ ਦੀ ਸ਼ੁਰੂਆਤ ਲਾਇਨ ਲੇਡੀਜ਼ ਪੂਨਮ ਗਰਗ, ਪਰਮਿੰਦਰ ਕੌਰ ਅਤੇ ਇੰਦਰਾ ਰਾਣੀ ਦੀ ਦੇਖ-ਰੇਖ ਹੇਠ ਕਰਵਾਈ ਗਈ।ਸਿਬੀਆ ਮਲਵਈ ਗਿੱਧਾ ਗਰੁੱਪ ਸੰਗਰੂਰ ਵਲੋਂ ਬੋਲੀਆਂ ਅਤੇ ਢੋਲ ਰਾਹੀਂ ਸਾਰੇ ਲਾਇਨ ਪਰਿਵਾਰਾਂ ਨੂੰ ਵਾਰੋ ਵਾਰੀ ਡਾਂਸ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰੀਜ਼ਨ ਚੇਅਰਮੈਨ ਐਮ.ਜੇ.ਐਫ ਲਾਈਨ ਸੰਜੀਵ ਮੈਨਨ ਨੇ ਵੀ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …