Wednesday, July 16, 2025
Breaking News

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ ਜ਼ਿੰਦਲ, ਫੰਕਸ਼ਨ ਚੇਅਰਮੈਨ ਅੰਕੁਸ਼ ਕੌਸ਼ਲ, ਅਰੁਣ ਗੋਇਲ ਕੋ ਫੰਕਸ਼ਨ ਚੇਅਰਮੈਨ, ਵਿਕਾਸ ਗੁਪਤਾ, ਮੁਨੀਸ਼ ਸਿੰਗਲ, ਭੁਪੇਸ਼ ਭਾਰਦਵਾਜ ਅਤੇ ਡੀ.ਪੀ ਬਾਤਿਸ਼ ਦੀ ਦੇਖ-ਰੇਖ ਹੇਠ ਹੋਟਲ ਰੇਮਸਨਸ ਕ੍ਰਾਊਨ ਸੰਗਰੂਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ।ਕਲੱਬ ਮੈਂਬਰ ਅਸ਼ੋਕ ਗਰਗ, ਐਸ.ਪੀ ਸ਼ਰਮਾ, ਸੁਰਿੰਦਰ ਗੁਪਤਾ, ਸੰਜੇ ਗੁਪਤਾ ਮੋਹਿਤ ਸ਼ਰਮਾ, ਰੋਹਿਤ ਬਾਂਸਲ ਵਿਨੈ ਅੱਗਰਵਾਲ, ਰਾਜੀਵ ਸਿੰਗਲਾ, ਸੰਜੇ ਬਿੰਦਲ, ਹਰਸ਼ ਗਰਗ ਵਗੈਰਾ ਦੀ ਸ਼ਾਦੀ ਵਰੇਗੰਢ ਮਨਾਈ ਗਈ ਤੇ ਕਪਿਲਸ ਨੂੰ ਖੂਬਸੂਰਤ ਤੋਹਫੇ ਕਲੱਬ ਪ੍ਰਧਾਨ ਰਾਜੀਵ ਜਿੰਦਲ, ਭੁਪੇਸ਼ ਭਾਰਦਵਾਜ, ਡੀ.ਪੀ ਬਾਤਿਸ਼, ਡਾਕਟਰ ਪ੍ਰਸ਼ੋਤਮ ਸਾਹਨੀ, ਅੰਕੁਸ਼ ਕੌਸ਼ਲ ਨੇ ਦਿੱਤੇ।ਪਵਨ ਮਦਾਨ ਤੇ ਰੋਹਿਤ ਬਾਂਸਲ ਨੇ ਰਜਿਸਟ੍ਰੇਸ਼ਨ ਦੀ ਸੇਵਾ ਨਿਭਾਈ।ਲੱਕੀ ਡਰਾਅ ਦੇ ਇਨਾਮ ਡਾਕਟਰ ਸੰਜੀਵ ਕਾਂਸਲ ਤੇ ਮੁਨੀਸ਼ ਗਰਗ ਨੇ ਦਿੱਤੇ।ਇਸ ਸਮੇਂ ਸੁਸ਼ੀਲ ਜੈਨ, ਅਸ਼ੋਕ ਸਿੰਗਲਾ, ਹਰਸ਼ ਗਰਗ, ਸੁਰਿੰਦਰ ਗੁਪਤਾ ਤੇ ਰੋਹਿਤ ਬਾਂਸਲ ਵਗੈਰਾ ਨੂੰ ਉਹਨਾਂ ਦੇ ਘਰ ਬੱਚਿਆਂ ਦੀ ਪਹਿਲੀ ਲੋਹੜੀ ਤੇ ਕਲੱਬ ਨੂੰ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਕਲੱਬ ਪ੍ਰਧਾਨ ਰਾਜੀਵ ਜ਼ਿੰਦਲ, ਵਨੀਤ ਬਾਂਸਲ, ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਤੇ ਦੇਵਿੰਦਰ ਕੌਸ਼ਲ ਨੇ ਸਨਮਾਨਿਤ ਕੀਤਾ।ਕਲੱਬ ਮੈਂਬਰਾਂ ਨੇ ਪ੍ਰੀਵਾਰ ਸਮੇਤ ਲੋਹੜੀ ਦੀ ਰਸਮ ਲੱਕੜਾਂ ਨੂੰ ਅਗਨੀ ਦੇ ਕੇ, ਤਿੱਲ ਪਾ ਕੇ ਅਤੇ ਨੱਚ ਟੱਪ ਕੇ ਮਨਾਈ।ਪ੍ਰਧਾਨ ਰਾਜੀਵ ਜ਼ਿੰਦਲ ਨੇ ਕਲੱਬ ਮੈਂਬਰਾਂ ਦੇ ਆਏ ਪ੍ਰਵਾਰਿਕ ਮੈਂਬਰਾਂ ਤੇ ਗੈਸਟ ਨੂੰ ‘ਜੀ ਆਇਆਂ’ ਕਿਹਾ ਤੇ ਸਭਨਾ ਨੇ ਰਲ ਕੇ ਰਾਤਰੀ ਭੋਜਨ ਦਾ ਆਨੰਦ ਮਾਣਿਆ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …