Tuesday, August 25, 2026

ਸੇਵਾ-ਮੁਕਤ ਪ੍ਰਿੰਸੀਪਲ ਪ੍ਰੇਮ ਨਾਥ ਨੇ ਵਿਦਿਆਰਥੀਆਂ ਨੂੰ ਵੰਡੀਆਂ ਬੂਟ ਤੇ ਕੋਟੀਆਂ

ਸੰਗਰੂਰ, 16 ਜਨਵਰੀ (ਜਗਸੀਰ ਲੌਂਗੋਵਾਲ) – ਕੜਾਕੇ ਦੀ ਸਰਦੀ ਨੂੰ ਧਿਆਨ ਰੱਖਦਿਆਂ ਸੇਵਾ-ਮੁਕਤ ਪ੍ਰਿੰਸੀਪਲ ਪ੍ਰੇਮ ਨਾਥ ਵਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਰੀਗੜ੍ਹ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਵੰਡੀਆਂ। ਜਿਕਰਯੋਗ ਹੈ ਕਿ ਪ੍ਰੇਮ ਨਾਥ ਇਸੇ ਸਕੂਲ ਦੇ ਪ੍ਰਿੰਸੀਪਲ ਰਹੇ ਹਨ।ਪ੍ਰਿੰਸੀਪਲ ਹੁੰਦਿਆਂ ਵੀ ਬੱਚਿਆਂ ਦੀ ਜਰੂਰਤ ਦਾ ਧਿਆਨ ਰੱਖਦਿਆਂ ਵੀ ਇਹ ਸੇਵਾ ਨਿਭਾਉਂਦੇ ਰਹੇ ਹਨ ਅਤੇ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਹਰ ਸਾਲ ਲਗਾਤਾਰ ਇਹਨਾਂ ਦਿਨਾਂ ਚ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਵੰਡਦੇ ਆ ਰਹੇ ਹਨ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਸਾਬਕਾ ਪੰਚ ਮਲਕੀਤ ਸਿੰਘ ਨੇ ਉਨ੍ਹਾਂ ਦੀ ਇਸ ਸੇਵਾ ਭਾਵਨਾ ਦੀ ਪ੍ਰਸ਼ੰਸ਼ਾ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …