ਸੰਗਰੂਰ, 16 ਜਨਵਰੀ (ਜਗਸੀਰ ਲੌਂਗੋਵਾਲ) – ਪ੍ਰਧਾਨ ਗਰੁੱਪ ਰਾਏਕੋਟ ਵੱਲੋਂ ਮਾਘ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ‘ਤੇ ਛੋਲੇ-ਪੂੜੀਆਂ, ਕੜਾਹ ਦਾ ਲੰਗਰ
ਲਗਾਇਆ ਗਿਆ।ਲੰਗਰ ਦੀ ਆਰੰਭਤਾ ਡਾ. ਟੀ.ਪੀ ਸਿੰਘ (ਪ੍ਰਧਾਨ ਗਰੁੱਪ), ਠੇਕੇਦਾਰ ਬਾਵਾ ਸਿੰਘ ਗਿੱਲ, ਦਰਸ਼ਨ ਸਿੰਘ ਹੰਸਰਾ ਕਮਾਲਪੁਰਾ, ਨਿਰਮਲ ਸਿੰਘ ਵਿਰਕ, ਰਾਮ ਕੁਮਾਰ ਛਾਪਾ ਵਲੋਂ ਕਰਵਾਈ ਗਈ।ਉਨ੍ਹਾਂ ਦੱਸਿਆ ਕਿ ਇਹ ਲੰਗਰ ਹਰ ਸਾਲ ਮਾਘੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਲਗਾਇਆ ਜਾਂਦਾ ਹੈ, ਜਿਸ ਦੌਰਾਨ ਸਵੇਰ ਤੋਂ ਸ਼ਾਮ ਤੱਕ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ।ਇਸ ਮੌਕੇ ਦਿਲਰਾਜ ਸਿੰਘ, ਸੁਖਰਾਜ ਸਿੰਘ, ਕਾਮਰੇਡ ਦਲਜੀਤ ਕੁਮਾਰ ਗੋਰਾ, ਸੁਖਚਰਨ ਸਿੰਘ ਮਿੰਟੂ, ਡਾ. ਸੁਖਦੀਪ ਸਿੰਘ ਢਿੱਲੋਂ, ਜਗਰੂਪ ਸਿੰਘ ਧਾਲੀਵਾਲ, ਬਾਵਾ ਗੋਇਲ, ਮੇਨੈਜਰ ਦਲੀਪ ਸਿੰਘ ਲਿੱਤਰ, ਗੁਰਮੀਤ ਸਿੰਘ ਲਤਾਲਾ, ਦਲਜੀਤ ਸਿੰਘ ਸੋਖਲ, ਪੂਰਨਜੀਤ ਸਿੰਘ ਉਪਲ ਬੱਸੀਆਂ, ਸੰਦੀਪ ਵਾਲੀਆ, ਮੋਹਿਤ ਜੈਨ, ਸਤੀਸ਼ ਕੁਮਾਰ, ਪ੍ਰਕਾਸ਼ ਸਿੰਘ ਬਰ੍ਹਮੀ, ਜੱਗਾ ਸਿੰਘ ਰਾਏਕੋਟ, ਹਰਮਨ ਸਿੰਘ ਗਿੱਲ, ਪ੍ਰਦੀਪ ਕੁਮਾਰ, ਰਾਜ ਠੇਕੇਦਾਰ ਆਦਿ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media