ਅੰਮਿਤਸਰ, 16 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) -ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਸਮਾਗਮ ਮੌਕੇ ਸਮੂਹ ਕੈਡਿਟਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।ਸਕੂਲ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਦੀ ਯੋਗ ਅਗਵਾਈ ਹੇਠ ਫਸਟ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਅੰਮਿ੍ਰਤਸਰ ਦੁਆਰਾ ਸਰਕਾਰੀ ਆਈ.ਟੀ.ਆਈ ਰਾਮ ਤੀਰਥ ਵਿਖੇ ਸੰਯੁਕਤ ਸਲਾਨਾ ਸਿਖਲਾਈ ਕੈਂਪ ’ਚ ਹਿੱਸਾ ਲਿਆ ਸੀ।
ਪ੍ਰਿੰ: ਸ੍ਰੀਮਤੀ ਨਾਗਪਾਲ ਨੇ ਦੱਸਿਆ ਕਿ ਫਸਟ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਦੇ ਸੀ.ਓ ਕਰਨਲ ਕੇ.ਕੇ ਜਡੇਜਾ ਅਤੇ ਐਡਮਿਨ ਆਫ਼ਿਸਰ ਮੇਜਰ ਪੂਨਮ ਇੱਕਾ ਦੇ ਸਹਿਯੋਗ ਨਾਲ ਐਨ.ਸੀ.ਸੀ ਦੇ ਕੰਮ ਸਖਸ਼ੀਅਤ ਵਿਕਾਸ, ਜਨਰਲ ਮੈਡੀਕਲ ਐਮਰਜੈਂਸੀ, ਵੂਮੈਨ ਸੇਫਟੀ, ਸਾਈਬਰ ਕ੍ਰਾਈਮ, ਫਾਇਰ ਬ੍ਰਿਗੇਡ, ਸੇਵਾ ਰਾਸ਼ਟਰੀ ਏਕੀਕਰਨ, ਸਿਆਸੀ ਗਤੀਵਿਧੀਆਂ ਅਤੇ ਫੌਜ ਦੇ ਵੱਖ-ਵੱਖ ਵਿਭਾਗਾਂ ’ਚ ਭਰਤੀ ਦੀ ਸਿਖਲਾਈ ਸਬੰਧੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਐਨ.ਸੀ.ਸੀ ਕੈਡਿਟ ਮਾਨਸੀ ਨੇ ‘ਬੈਸਟ ਕੈਡਿਟ’ ਦਾ ਤਗਮਾ ਤੇ ਟਰਾਫੀ ਹਾਸਲ ਕੀਤੀ।ਇਸ ਤੋਂ ਇਲਾਵਾ ਸਕੂਲ ਦੀ ਟੀਮ ਨੇ ‘ਬੈਸਟ ਡਰਿੱਲ’ ਟਰਾਫੀ ਵੀ ਪ੍ਰਾਪਤ ਕੀਤੀ ਤੇ ਕੈਂਪ ਦੌਰਾਨ ਚੰਗੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ।ਇਸ ਸਬੰਧ ’ਚ ਸਕੂਲ ਵਿਖੇ ਕਰਵਾਏ ਸਾਦੇ ਸਮਾਗਮ ਦੌਰਾਨ ਪ੍ਰਿੰ: ਨਾਗਪਾਲ ਵਲੋਂ ਸਮੂਹ ਕੈਡਿਟਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …