Tuesday, August 25, 2026

ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੁਆਰਾ ਆਪਣੇ ਪੂਰੇ ਸਮੈਸਟਰ ਦੀ ਪੜ੍ਹਾਈ ਦੌਰਾਨ ਹਾਜ਼ਰੀਆਂ ਪੂਰੀਆਂ ਨਾ ਕਰਨ ਦੀ ਹਾਲਤ ਵਿੱਚ ਵਿਦਿਆਰਥੀਆਂ ਕੋਲੋਂ ਜੁਰਮਾਨਾ ਭਰਵਾਇਆ ਜਾਂਦਾ ਹੈ, ਪਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ।ਜਿਸ ਵਿੱਚ ਵਿਦਿਆਰਥੀਆਂ ਵਲੋਂ ਆਪਣੇ ਪੂਰੇ ਸਮੈਸਟਰ ਸਿਸਟਮ ਦੀ ਪੜ੍ਹਾਈ ਵਿੱਚ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਅੱਜ ਅਕਾਲ ਕਾਲਜ ਕੌਂਸਲ ਵੱਲੋਂ ਨਕਦ ਰਾਸ਼ੀ ਅਤੇ ਸਰਟੀਫੀਕੇਟ ਦੇ ਕੇ ਸਨਮਾਨ ਕੀਤਾ ਗਿਆ ਹੈ।ਸਮਾਗਮ ਵਿੱਚ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਾਰੇ ਪ੍ਰਿੰਸੀਪਲ ਸਹਿਬਾਨ, ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਅਜਿਹੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ।ਪ੍ਰੋਗਰਾਮ ਵਿੱਚ ਮਨਜੀਤ ਸਿੰਘ ਮੈਂਬਰ ਅਕਾਲ ਕਾਲਜ ਕੌਂਸਲ, ਗੁਰਜੰਟ ਸਿੰਘ ਦੁੱਗਾ ਮੈਂਬਰ ਅਕਾਲ ਕਾਲਜ ਕੌਂਸਲ ਉਚੇਚੇ ਤੌਰ `ਤੇ ਪਹੁੰਚੇ ਸਨ।ਉਹਨਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਸਮੈਸਟਰ ਦੌਰਾਨ ਸਾਰੇ ਹੀ ਲੈਕਚਰ ਲਗਾਉਣੇ ਚਾਹੀਦੇ ਹਨ, ਕਿਉਂਕਿ ਇਹ ਸਮਾਂ ਤੁਹਾਡਾ ਗੋਲਡਨ ਪੀਰੀਅਡ ਹੈ।ਜਿਸ ਵਿੱਚ ਰਹਿ ਕੇ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਟੀਚਿਆਂ ਤੱਕ ਪਹੁੰਚਣ ਦੀ ਪਲੇਨਿੰਗ ਵੀ ਕਰ ਸਕਦੇ ਹੋ।ਡਾ. ਨਿਰਪਜੀਤ ਸਿੰਘ ਐਚ.ਓ.ਡੀ ਅੰਗਰੇਜ਼ੀ ਵਿਭਾਗ ਉਹਨਾਂ ਨੂੰ ਕਿਹਾ ਕਿ ਹਰ ਸਾਲ ਵਿਦਿਆਰਥੀਆਂ ਨੂੰ ਖੇਡਾਂ, ਸਾਹਿਤ ਤੇ ਪੜ੍ਹਾਈ ਵਿੱਚ ਵਧੀਆ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਲੱਖਣ ਪ੍ਰਤਿਭਾ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਪਰ ਅਕਾਲ ਕਾਲਜ ਕੌਂਸਲ ਵਲੋਂ ਆਪਣੇ ਸਮੈਸਟਰ ਦੌਰਾਨ ਜਿਆਦਾ ਹਾਜ਼ਰੀਆਂ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨਾ ਬਹੁਤ ਹੀ ਸਲਾਹੁਣਯੋਗ ਉਪਰਾਲਾ ਹੈ।ਉਹਨਾਂ ਦੱਸਿਆ ਹੈ ਕਿ ਅਕਾਲ ਡਿਗਰੀ ਕਾਲਜ ਗੁਰਸਾਗਰ ਮਸਤੂਆਣਾ ਸਾਹਿਬ ਨੇ ਵਿਦਿਆਰਥੀਆਂ ਨੂੰ 75000 ਰੁਪਏ ਦੀ ਨਕਦ ਰਾਸ਼ੀ ਅਤੇ ਸਰਟੀਫੀਕੇਟ ਦਿੱਤੇ ਹਨ, ਉਥੇ ਹੀ ਅਕਾਲ ਕਾਲਜ ਫਿਜ਼ੀਕਲ ਐਜੂਕੇਸ਼ਨ ਨੇ 54000 ਰੁਪਏ, ਅਕਾਲ ਕਾਲਜ ਡਿਪਲੋਮਾ ਫਾਰਮੇਸੀ ਨੇ 14400 ਰੁਪਏ, ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨਾਲੋਜੀ ਐਜੂਕੇਸ਼ਨ ਨੇ 28900 ਰੁਪਏ, ਅਕਾਲ ਕਾਲਜ ਆਫ਼ ਐਜੂਕੇਸ਼ਨ ਵਲੋਂ 18500 ਰੁਪਏ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦਿੱਤੀ ਗਈ।ਅਕਾਲ ਕਾਲਜ ਕੌਂਸਲ ਵੱਲੋਂ 2,10,600ਦੀ ਨਕਦ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ, ਜੋ ਵਿਦਿਆਰਥੀਆ ਨੂੰ ਦਿੱਤੀ ਜਾਣੀ ਹੈ।100% ਹਾਜ਼ਰੀ ਦੇਣ ਵਾਲੀ ਵਿਦਿਆਰਥਣ ਮਨਜੋਤ ਕੌਰ ਬੀ.ਐਡ (ਸਮੈਸਟਰ ਦੂਜਾ) ਨੂੰ 5100 ਰੁਪਏ ਨਕਦ ਰਾਸ਼ੀ ਅਤੇ ਸਰਟੀਫੀਕੇਟ ਦੇ ਕੇ ਪ੍ਰਿੰਸੀਪਲ ਡਾ. ਸੁਖਦੀਪ ਕੌਰ ਅਕਾਲ ਕਾਲਜ ਐਜੂਕੇਸ਼ਨ ਅਤੇ ਸਮੂਹ ਮੈਨੇਜਮੈਂਟ ਵਲੋਂ ਸਨਮਾਨਿਤ ਕੀਤਾ ਗਿਆ।ਇਸ ਤੋਂ ਬਿਨਾਂ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਹਾਜ਼ਰੀਆਂ ਦੇਣ ਮੁਤਾਬਿਕ 4100, 3100, 2100, 2000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਅਕਾਲ ਡਿਗਰੀ ਕਾਲਜ, ਪ੍ਰਿੰਸੀਪਲ ਡਾ. ਗੀਤਾ ਠਾਕੁਰ ਫਿਜ਼ੀਕਲ ਕਾਲਜ, ਪ੍ਰਿੰਸੀਪਲ ਅਮਨਦੀਪ ਕੌਰ ਬੀ.ਫਾਰਮੇਸੀ ਮੌਜ਼ੂਦ ਸਨ।ਮੰਚ ਸੰਚਾਲਨ ਡਾ. ਹਰਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਵਲੋਂ ਬਾਖੂਬੀ ਨਿਭਾਈ ਗਈ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …