Thursday, March 5, 2026

ਤੰਦਰੁਸਤੀ ਲਈ ਜੰਕ ਫੂਡ ਛੱਡ ਕੇ ਘਰ ਦੀਆਂ ਵਧੀਆ ਖੁਰਾਕਾਂ ਖਾਣ ਬੱਚੇ – ਡਾ. ਭੰਡਾਰੀ

ਸੰਗਰੂਰ, 13 ਜੂਨ (ਜਗਸੀਰ ਲੋਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗਿਆਨ ਅੰਜਨ ਸਮਰ ਕੈਂਪ ਦੌਰਾਨ ਬੱਚਿਆਂ ਦੀ ਸਿਹਤਯਾਬੀ ਲਈ ਸਥਾਨਕ ਗੁਰਦੁਆਰਾ ਗੁਰੂ ਨਾਨਕਪੁਰਾ ਵਿਖੇ ਸੈਮੀਨਾਰ ਕਰਵਾਇਆ ਗਿਆ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੁਰਿੰਦਰ ਪਾਲ ਸਿੰਘ ਸਿਦਕੀ ਮੁੱਖ ਪ੍ਰਬੰਧਕ ਨੇ ‘ਜੀ ਆਇਆਂ’ ਕਿਹਾ ਅਤੇ ਡਾ. ਹਰਪ੍ਰੀਤ ਸਿੰਘ ਭੰਡਾਰੀ ਦੀ ਸ਼ਖਸ਼ੀਅਤ ਬਾਰੇ ਜਾਣੂ ਕਰਵਾਇਆ।
ਸੈਮੀਨਾਰ ਨੂੰ ਦੂਹਰੀ ਵਾਰ ਰਾਜ ਪੁਰਸਕਾਰ ਨਾਲ ਸਨਮਾਨਿਤ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਬੱਚਿਆਂ ਨੂੰ ਸੰਬੋਧਨ ਕੀਤਾ।ਬੱਚਿਆਂ ਨੂੰ ਉਨਾਂ ਦੇ ਬਾਲ ਮਨਾਂ ਦੇ ਅਨੁਸਾਰ ਰੋਚਕ ਕਹਾਣੀਆਂ ਦੇ ਮਾਧਿਅਮ ਨਾਲ ਵਡਮੁੱਲੀਆਂ ਸਿਹਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ।ਡਾ. ਭੰਡਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਕੌਮ ਜਾਂ ਦੇਸ਼ ਦੀ ਤਰੱਕੀ ਉਦੋਂ ਤੱਕ ਸੰਭਵ ਨਹੀਂ, ਜਦੋਂ ਤੱਕ ਉਸ ਦੇ ਬਾਸ਼ਿੰਦੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਨਾ ਹੋਣ।ਉਨ੍ਹਾਂ ਕਿਹਾ ਕਿ ਬੇਸ਼ਕ ਅਸੀਂ ਬਹੁਤ ਤਰੱਕੀ ਕਰ ਲਈ, ਸੁੱਖ, ਸਹੂਲਤਾਂ ਐਸ਼ੋ-ਆਰਾਮ ਦੇ ਸਾਰੇ ਸਾਧਨ ਪੈਦਾ ਕਰ ਲਏ, ਪਰ ਜੇਕਰ ਇਹਨਾਂ ਨੂੰ ਮਾਨਣ ਤੋਂ ਪਹਿਲਾਂ ਹੀ ਜੇਕਰ ਸਾਡੇ ਸਰੀਰ ਨੂੰ ਬੀਮਾਰੀਆਂ ਨੇ ਘੇਰ ਲਿਆ ਤਾਂ ਅਜਿਹੀ ਤਰੱਕੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ।ਡਾ. ਭੰਡਾਰੀ ਨੇ ਕਿਹਾ ਕਿ ਸਾਡਾ ਵਿਰਸਾ ਬਹੁਤ ਮਹਾਨ ਹੈ।ਸਾਡੇ ਗੁਰੂ ਸਾਹਿਬਾਨ ਨੇ ਜਿਥੇ ਸਾਨੂੰ ਗੁਰਬਾਣੀ ਦੇ ਲੜ ਲਾਇਆ।
ਡਾ. ਭੰਡਾਰੀ ਨੇ ਕਿਹਾ ਕਿ ਜ਼ਿੰਦਗੀ ਵਿਚ ਤੰਦਰੁਸਤ ਰਹਿਣ ਲਈ ਮਿਹਨਤ ਕਰਨੀ ਪੈੰਦੀ ਹੈ।ਹਸਪਤਾਲਾਂ ਵਿਚ ਪਏ ਦੁੱਖ ਵੀ ਝੱਲਣੇ ਪੈਂਦੇ ਹਨ ਅਤੇ ਖ਼ਰਚੇ ਵਧਦੇ ਹੀ ਹਨ, ਫਿਰ ਕਿਉਂ ਨਾ ਉਹੀ ਪੈਸਾ ਖ਼ਰਚ ਕਰਕੇ ਚੰਗਾ ਦੁੱਧ, ਦਹੀਂ, ਲੱਸੀ, ਮੱਖਣ ਖਾਧਾ-ਪੀਤਾ ਜਾਵੇ, ਜੰਕ ਫੂਡ ਛੱਡ ਕੇ ਘਰ ਦੀਆਂ ਖੁਰਾਕਾਂ ਖਾਧੀਆਂ ਜਾਣ ਤਾਂ ਕਿ ਅਸੀਂ ਤੰਦਰੁਸਤ ਰਹਿ ਕੇ ਸਿਹਤ ਅਤੇ ਅੱਛਾ ਜੀਵਨ ਕਮਾ ਸਕੀਏ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਡਾ. ਹਰਪ੍ਰੀਤ ਸਿੰਘ ਭੰਡਾਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸੈਮੀਨਾਰ ਵਿੱਚ ਕੈਂਪ ਪ੍ਬੰਧਕੀ ਟੀਮ ਦੇ ਵਲੋਂ ਬਲਵੰਤ ਸਿੰਘ ਭੀਖੀ, ਬਲਵੀਰ ਸਿੰਘ ਜੁਲਮਗੜ, ਬੀਬੀ ਹਰਵਿੰਦਰ ਕੌਰ, ਬੀਬੀ ਅਮਨਦੀਪ ਕੌਰ, ਬੀਬੀ ਹਰਕੀਰਤ ਕੌਰ, ਕਿਰਨ ਦੂਆ, ਬੀਬੀ ਗੁਰਦੀਪ ਕੌਰ ਅਤੇ ਰਾਜਵੰਤ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਅੱਜ 14 ਜੂਨ ਨੂੰ ਪੈਂਤੀ ਅੱਖਰੀ ਸੁੰਦਰ ਲਿਖਾਈ ਮੁਕਾਬਲੇ ਹੋਣਗੇ, ਜਦੋਂ ਕਿ 15 ਜੂਨ ਐਤਵਾਰ ਨੂੰ ਸ਼ਾਮ 3 ਵਜੇ ਤੋਂ 5 ਵਜੇ ਤੱਕ ਸਮਾਪਤੀ ਸਮਾਰੋਹ ਦੌਰਾਨ ਬਾਲ ਕਵੀ ਦਰਬਾਰ ਹੋਵੇਗਾ।ਉਪਰੰਤ ਡਾਕਟਰ ਇੰਦਰਜੋਤ ਕੌਰ ਰਣਜੀਤ ਆਈ ਹਸਪਤਾਲ ਸੰਗਰੂਰ ਵਾਲੇ, ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਅਤੇ ਸਹਿਯੋਗੀਆਂ ਨੂੰ ਸਨਮਾਨ ਦੇਣ ਦੀ ਰਸਮ ਅਦਾ ਕਰਨਗੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …