Wednesday, July 9, 2025

ਵਰਲਡ ਬਲੱਡ ਡੋਨਰਜ਼ ਡੇਅ ਮੌਕੇ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ

ਸੰਗਰੂਰ, 13 ਜੂਨ (ਜਗਸੀਰ ਲੋਂਗੋਵਾਲ) – ਸਹਾਰਾ ਫਾਊਂਡੇਸ਼ਨ ਦੇ ਬਲੱਡ ਵਿੰਗ ਵਲੋਂ ਇਵਾ ਪੈਥ ਲੈਬ ਦੇ ਸਹਿਯੋਗ ਨਾਲ ਕੋਟਾ ਇੰਸਟੀਚਿਊਟ ਆਫ ਐਕਸੀਲੈਂਸ ਵਿਖੇ ਖੂਨਦਾਨੀਆਂ ਦੀ ਸੇਵਾ ਅਤੇ ਸਮਰਪਣ ਨੂੰ ਮੁੱਖ ਰੱਖਦੇ ਹੋਏ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਅਤੇ ਬਲੱਡ ਡੋਨੇਟ ਕਰਨ ਵਾਲੇ ਲੋਕਾਂ ਨੂੰ ਵਰਲਡ ਡੋਨਰ ਡੇਅ ‘ਤੇ ਸਨਮਾਨਿਤ ਕੀਤਾ ਗਿਆ ਅਤੇ ਇੱਕ ਬਲੱਡ ਗਰੁੱਪਿੰਗ ਕੈਂਪ ਵੀ ਲਗਾਇਆ ਗਿਆ।ਬੱਚਿਆਂ ਦੀ ਖੂਨ ਦੀ ਜਾਂਚ ਕਰਨ ਉਪਰੰਤ ਉਹਨਾਂ ਦੇ ਬਲੱਡ ਗਰੁੱਪਿੰਗ ਕਾਰਡ ਵੀ ਬਣਾਏ ਗਏ, ਜੋ ਉਹਨਾਂ ਦੇ ਐਮਰਜੈਂਸੀ ਵੇਲੇ ਕੰਮ ਆਉਣਗੇ।ਇਸ ਸਨਮਾਨ ਸਮਾਰੋਹ ਅਤੇ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਸ਼ੈਰੀ ਸਵਾਪਲੀਨ, ਡਾ. ਸੁਰਭੀ ਮਿੱਤਲ ਅਤੇ ਡਾ. ਪਿਯੂਸ਼ ਕਾਂਸਲ ਨੇ ਖੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬਹੁਤ ਲੋਕ ਹੁੰਦੇ ਹਨ, ਜੋ ਐਮਰਜੈਂਸੀ ਵੇਲੇ ਕਿਸੇ ਦੇ ਕੰਮ ਆਉਂਦੇ ਹਨ।ਇਸ ਸਨਮਾਨ ਸਮਾਰੋਹ ਵਿੱਚ ਸਮਾਜ ਸੇਵੀ ਵਿਜੇ ਸਿੰਗਲਾ, ਰਾਜੀਵ ਜੈਨ, ਗੀਤਾ ਜੈਨ ਰੋਟਰੀ ਕਲੱਬ, ਗੋਰਵ ਗਾਬਾ, ਜਗਦੀਸ਼ ਕੁਮਾਰ, ਅਸ਼ੋਕ ਕੁਮਾਰ ਸ਼ਰਮਾ, ਪੰਕਜ਼ ਬਾਵਾ ਅਤੇ ਜੀਵਨ ਆਸਾ ਵੈਲਫੇਅਰ ਕਲੱਬ ਦੇ ਮੈਂਬਰ ਸਹਿਬਾਨ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਗਿਆ।ਕੋਟਾ ਇੰਸਟੀਚਿਊਟ ਵਿਖੇ ਲਖਵੀਰ ਸਿੰਘ, ਵੰਦਨਾ ਸਲੂਜਾ ਡਾਇਰੈਕਟਰ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਆਪਣੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।
ਪ੍ਰੋਫੈਸਰ ਨਰੇਸ਼ ਧਾਕੜ, ਸੁਨੀਲ, ਸੁਮੀਰ, ਰੋਹਿਤ, ਦਵਿੰਦਰ ਅਤੇ ਕੋਟਾ ਇੰਸਟੀਚਿਊਟ ਦੇ ਸਟਾਫ ਤੇ ਬੱਚਿਆਂ ਵੱਲੋਂ ਖੂਨਦਾਨੀਆਂ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ।ਬਲੱਡ ਵਿੰਗ ਦੇ ਡਾਇਰੈਕਟਰ ਸੁਭਾਸ਼ ਕਰਾੜੀਆ, ਸਕੱਤਰ ਵਰਿੰਦਰਜੀਤ ਸਿੰਘ ਬਜਾਜ, ਕੋਆਰਡੀਨੇਟਰ ਸੁਰਿੰਦਰਪਾਲ ਸਿੰਘ ਸਿਦਕੀ ਨੇ ਕਿਹਾ ਕਿ ਅੱਜ ਸਾਇੰਸ ਦੇ ਯੁੱਗ ਵਿੱਚ ਹਰ ਚੀਜ਼ ਸੰਭਵ ਹੋ ਚੁੱਕੀ ਹੈ ਪਰ ਅੱਜ ਤੱਕ ਕੋਈ ਵੀ ਅਜਿਹੀ ਫੈਕਟਰੀ ਨਹੀਂ ਬਣੀ ਜੋ ਖੂਨ ਬਣਾ ਸਕੇ ਇਹ ਸਿਰਫ ਇਨਸਾਨ ਤੋਂ ਹੀ ਪ੍ਰਾਪਤ ਹੁੰਦਾਂ ਹੈ।ਖੂਨਦਾਨ ਕਰਨ ਵੇਲੇ ਕੋਈ ਜਾਤਪਾਤ ਤੇ ਧਰਮ ਨਹੀਂ ਦੇਖਿਆ ਜਾਂਦਾ, ਕਿਉਂਕਿ ਸਾਰੇ ਇਨਸਾਨਾਂ ਵਿੱਚ ਇੱਕ ਹੀ ਖੂਨ ਹੈ।ਇਸ ਲਈ ਆਪਾਂ ਨੂੰ ਚਾਹੀਦਾ ਹੈ ਕਿ ਲੋੜ ਪੈਣ ‘ਤੇ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਈਏ।
ਇਸ ਮੌਕੇ ਗੁਰਤੇਜ ਸਿੰਘ ਖੇਤਲਾ, ਕਮਲਜੀਤ ਕੌਰ, ਹਰੀਸ਼ ਕੁਮਾਰ, ਪੰਕਜ ਸ਼ਰਮਾ, ਗੁਰਵਿੰਦਰ ਸਿੰਘ, ਜਸਪਾਲ ਗਰਚਾ, ਰਾਜੀਵ, ਗੁਰਮੀਤ ਕੌਰ ਆਦਿ ਮੌਜ਼ੂਦ ਸਨ।

Check Also

ਸੰਤ ਬਾਬਾ ਤੇਜਾ ਸਿੰਘ ਜੀ ਦੀ 60ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਆਯੋਜਿਤ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ, ਬੜੂ ਸਾਹਿਬ ਵਲੋਂ 20ਵੀਂ ਸਦੀ ਦੇ ਮਹਾਨ …