ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਟਰੇਨਿੰਗ 50-50
ਕਰਮਚਾਰੀਆਂ ਦੇ ਬੈਚ ਵਿੱਚ 17.07.2025 ਤੱਕ ਕਰਵਾਈ ਜਾਣੀ ਹੈ, ਜਿਸ ਦੇ ਤਹਿਤ 15-ਅੰਮ੍ਰਿਤਸਰ ਉਤਰੀ ਵਿਧਾਨ ਸਭਾ ਚੋਣ ਹਲਕੇ ਦੇ ਬੈਚ-2 ਵਿੱਚ ਸ਼ਾਮਲ ਬੂਥ ਲੈਵਲ ਅਫ਼ਸਰਾਂ, ਸੈਕਟਰ ਅਫ਼ਸਰਾਂ ਅਤੇ ਚੋਣ ਹਲਕਾ ਲੈਵਲ ਮਾਸਟਰ ਟਰੇਨਰਾਂ ਦੀ ਟਰੇਨਿੰਗ ਸੈਮੀਨਾਰ ਹਾਲ, ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼੍ਰੀਮਤੀ ਇੰਨਾਯਤ ਪੀ.ਸੀ.ਐਸ ਚੋਣਕਾਰ ਰਜਿਸਟਰੇਸ਼ਨ 015 ਅੰਮ੍ਰਿਤਸਰ ਉਤਰੀ ਵਿਧਾਨ ਸਭਾ ਚੋਣ ਹਲਕਾ ਕਮ ਵਧੀਕ ਮੁੱਖ ਪ੍ਰਸ਼ਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਟੀ ਅੰਮ੍ਰਿਤਸਰ ਦੀ ਅਗਵਾਈ ਹੇਠ ਕਰਵਾਈ
ਇਸ ਟਰੇਨਿੰਗ ਵਿੱਚ 53 ਬੂਥ ਲੈਵਲ ਅਫ਼ਸਰ ਅਤੇ 05 ਸੈਕਟਰ ਅਫ਼ਸਰ ਸ਼ਾਮਲ ਹੋਏ।ਅੱਜ ਦੇ ਬੈਚ ਵਿੱਚ ਸ਼ਾਮਲ ਬੀ.ਐਲ.ਓ ਨੂੰ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਨਵੇਂ ਪਲਾਸਟਿਕ ਸ਼ਨਾਖਤੀ ਕਾਰਡ ਅਤੇ ਟਰੇਨਿੰਗ ਦਾ ਸਰਟੀਫਿਕੇਟ ਵੀ ਜਾਰੀ ਕੀਤਾ।ਟਰੇਨਿੰਗ ਮੁਕੰਮਲ ਕਰਾਉਣ ਉਪਰੰਤ ਸਮੂਹ ਟਰੇਨੀਜ਼ ਦੀ ਬਹੁ-ਚੋਣ ਪ੍ਰਸ਼ਨ-ਪੱਤਰ ਦੇ ਆਧਾਰ ਅਸੈਸਮੈਂਟ ਪ੍ਰੀਖਿਆ ਵੀ ਕਰਵਾਈ ਗਈ, ਜਿਸ ਦਾ ਰਿਜ਼ਲਟ 100% ਰਿਹਾ ਹੈ।ਸ਼੍ਰੀਮਤੀ ਇੰਨਾਯਤ ਪੀ.ਸੀ.ਐਸ ਨੇਟਰੇਨੀਜ਼ ਨਾਲ ਗਲਬਾਤ ਕਰਦੇ ਹੋਏ ਉਨ੍ਹਾਂ ਦੇ ਸ਼ੰਕਿਆਂ ਦਾ ਨਿਵਾਰਣ ਕੀਤਾ ਅਤੇ ਫੀਲਡ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸੁਣਦੇ ਹੋਏ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media