ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੈਕ ਫੈਸਟ
ਦੌਰਾਨ ਕਰਵਾਏ ਗਏ ਸਪੈਕਟਰਾ ਸ਼ਾਰਕ ਟੈਂਕ-2025 ’ਚ ‘ਵਿਜ਼ਨਰੀ ਪਿਚ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਕਾਲਜ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੀ.ਕਾਮ ਦੀ ਵਿਦਿਆਰਥਣ ਅਤੇ ਇਨੋਵੇਸ਼ਨ ਸੈਲ ਦੀ ਮੈਂਬਰ ਸ਼ਰਾਨਯਾ ਅਰੋੜਾ ਨੇ ਜੀ.ਐਨ.ਡੀ.ਯੂ ਦੇ ਟੈਕ ਫੈਸਟ ’ਚ ਆਯੋਜਿਤ ਉਕਤ ਪ੍ਰੋਗਰਾਮ ਦੌਰਾਨ ਦੂਜਾ ਇਨਾਮ ‘ਵਿਜ਼ਨਰੀ ਪਿਚ ਐਵਾਰਡ’ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥਣ ਦੇ ਸਟਾਰਟਅਪ ‘ਵਤਸਲਯਮ’, ਜੋ ਵਰਿਧ ਜਨਾਂ ਦੀ ਸਹਾਇਤਾ ਲਈ ਸਮਰਪਿਤ ਹੈ ਨੂੰ ਇਸ ਮੰਚ ’ਤੇ ਫੰਡਿੰਗ ਅਤੇ ਮੈਨਟਰਸ਼ਿਪ ਵੀ ਪ੍ਰਾਪਤ ਹੋਈ।ਡਾ. ਸੁਰਿੰਦਰ ਕੌਰ ਨੇ ਸ਼ਰਾਨਯਾ ਦੀ ਮਿਹਨਤ ਅਤੇ ਜਜ਼ਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਦੀ ਇਹ ਉਪਲੱਬਧੀ ਕਾਲਜ ’ਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਕ੍ਰਿਤੀ ਦੀ ਪ੍ਰਤੀਕ ਹੈ।ਉਨ੍ਹਾਂ ਸ਼ਰਾਨਯਾ ਦੀ ਸ਼ਾਨਦਾਰ ਕਾਮਯਾਬੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਕਾਲਜ ਅਗਾਂਹ ਭਵਿੱਖ ’ਚ ਵੀ ਨਵੇਂ-ਨਵੇਂ ਨੌਜਵਾਨ ਇਨੋਵੇਟਰਾਂ ਨੂੰ ਤਿਆਰ ਕਰਨ ਲਈ ਵਚਨਬੱਧ ਹੈ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media