ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।ਇਹ ਪ੍ਰਗਟਾਵਾ ਸ਼੍ਰੀਮਤੀ ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ ਕਾਰਜਕਾਰੀ ਅਫਸਰ ਡੀ.ਬੀ.ਈ.ਈ ਅੰਮ੍ਰਿਤਸਰ ਨੇ ਕੀਤਾ।ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੁਕੇਸ਼ ਸਰੰਗਲ ਨੇ ਦੱਸਿਆ ਕਿ ਮਿਤੀ 12 ਜਨਵਰੀ 2026 ਦਿਨ ਸੋਮਵਾਰ ਨੂੰ ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਵਿਖੇ ਲੜਕੇ ਅਤੇ ਲੜਕੀਆਂ ਦੋਵਾਂ ਲਈ ਰੋਜ਼ਗਾਰ ਕਮ ਅਪਰੈਂਟਸ਼ਿਪ ਕੈਂਪ ਸਵੇਰੇ 9:30 ਵਜੇ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਰਾਕਮੈਨ ਕੰਪਨੀ ਲੁਧਿਆਣਾ ਵਲੋਂ ਅਸੈਂਬਲੀ, ਮਸ਼ੀਨ ਸ਼ਾਪਿੰਗ, ਪੈਕਿੰਗ ਅਤੇ ਕਵਾਲਟੀ ਚੈਕਰ ਡਿਪਾਰਟਮੈਂਟ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਪਲੇਸਮੈਂਟ ਕੈਂਪ ਵਿੱਚ 8ਵੀਂ, 10ਵੀਂ, 12ਵੀਂ, ਆਈ.ਟੀ.ਆਈ ਹੋਲਡਰ ਅਤੇ ਡਿਪਲੋਮਾ ਹੋਲਡਰ ਦੀ ਯੋਗਤਾ ਵਾਲੇ ਉਮੀਦਵਾਰ ਭਾਗ ਲੈ ਸਕਦੇ ਹਨ। ਚਾਹਵਾਣ ਉਮੀਦਵਾਰ ਆਪਣੇ ਯੋਗਤਾ ਦੇ ਅਸਲ ਸਰਟੀਫਿਕੇਟ ਆਦਿ ਲੈ ਕੇ ਸੋਮਵਾਰ ਨੂੰ ਰਣਜੀਤ ਐਵਨਿਊ ਆਈ.ਟੀ.ਆਈ ਵਿਖੇ ਪਹੁੰਚ ਸਕਦੇ ਹਨ।ਕੰਪਨੀ ਵਲੋਂ ਪ੍ਰਾਰਥੀਆਂ ਨੂੰ 18,300 ਤੋਂ ਲੈ 27,000 ਤੱਕ ਤਨਖਾਹ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਈਨ ਨੰਬਰ 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਰੋਟਰੀ ਕਲੱਬ ਅੰਮ੍ਰਿਤਸਰ ਅਤੇ ਆਰਟ ਗੈਲਰੀ ਨੇ ਮਿਲ ਕੇ ਮਨਾਇਆ ਲੋਹੜੀ ਦਾ ਤਿਉਹਾਰ
ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ ਲੋਹੜੀ ਦਾ ਤਿਉਹਾਰ …
Punjab Post Daily Online Newspaper & Print Media