Sunday, February 22, 2026

`ਹੜ੍ਹ ਪ੍ਰਭਾਵਿਤ ਵਿਆਹ ਯੋਜਨਾ` ਤਹਿਤ ਸਰਬੱਤ ਦਾ ਭਲਾ ਟਰੱਸਟ ਨੇ 300 ਧੀਆਂ ਦੇ ਵਿਆਹਾਂ ਦੀ ਲਈ ਜ਼ਿੰਮੇਵਾਰੀ – ਡਾ. ਉਬਰਾਏ

ਅਜਨਾਲਾ ਖੇਤਰ ਦੀਆਂ 8 ਹੋਰ ਧੀਆਂ ਨੂੰ ਵਿਆਹਾਂ ਲਈ ਦਿੱਤੇ ਇੱਕ-ਇੱਕ ਲੱਖ ਦੇ ਚੈਕ

ਅੰਮ੍ਰਿਤਸਰ 25 ਜਨਵਰੀ (ਜਗਦੀਪ ਸਿੰਘ) – ਸਰਬੱੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ“ਹੜ੍ਹ ਪ੍ਰਭਾਵਿਤ ਵਿਆਹ ਯੋਜਨਾ“ ਤਹਿਤ ਅੱਜ ਅੰਮ੍ਰਿਤਸਰ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰ ਨਾਲ ਸੰਬੰਧਿਤ ਵੱਖ-ਵੱਖ ਪਰਿਵਾਰਾਂ ਦੀਆਂ 8 ਹੋਰਨਾਂ ਧੀਆਂ ਦੇ ਵਿਆਹਾਂ ਲਈ ਸਹਾਇਤਾ ਦੇ ਰੂਪ `ਚ ਇੱਕ-ਇੱਕ ਲੱਖ ਰੁਪਏ ਦੇ ਚੈੱਕ ਸ਼ਗਨ ਵਜੋਂ ਦਿੱਤੇ ਗਏ।
ਉਚੇਚੇ ਤੌਰ ‘ਤੇ ਸਰਹੱਦੀ ਖੇਤਰ `ਚ ਪਹੁੰਚੇ ਡਾ.ਐਸ.ਪੀ.ਸਿੰਘ ਉਬਰਾਏ ਨੇ ਗੱਲਬਾਤ ਕਰਦਿਆਂ ਦੱੱਸਿਆ ਕਿ ਟਰੱਸਟ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਦੇ ਫ਼ੈਸਲੇ ਤਹਿਤ ਅੱਜ ਜਿ਼ਲ੍ਹਾ ਅੰਮ੍ਰਿਤਸਰ ਦੀਆਂ 8, ਤਰਨਤਾਰਨ ਦੀਆਂ 27 ਅਤੇ ਫਿਰਿੋਜਪੁਰ ਦੀਆਂ 21 ਧੀਆਂ ਦੇ ਪਰਿਵਾਰਾਂ ਨੂੰ ਵਿਆਹਾਂ ਵਾਸਤੇ ਇੱੱਕ-ਇੱਕ ਲੱਖ ਰੁਪਏ ਦੇਣ ਉਪਰੰਤ ਹੁਣ ਤੱਕ ਟਰੱਸਟ ਵੱਲੋਂ ਕੁਲ 92 ਧੀਆਂ ਦੇ ਵਿਆਹ ਮੁਕੰਮਲ ਹੋ ਜਾਣਗੇ, ਜਦਕਿ 28 ਜਨਵਰੀ ਨੂੰ ਫ਼ਾਜ਼ਿਲਕਾ ਖੇਤਰ ਦੀਆਂ 24 ਹੋਰਨਾਂ ਧੀਆਂ ਦੇ ਵਿਆਹਾਂ ਦਾ ਖਰਚ ਵੀ ਉਨ੍ਹਾਂ ਦੇ ਮਾਪਿਆਂ ਨੂੰ ਦੇ ਦਿੱੱਤਾ ਜਾਵੇਗਾ।ਡਾ. ਉਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੀਆਂ ਧੀਆਂ ਦੇ ਵਿਆਹਾਂ ਵਾਸਤੇ 3 ਕਰੋੜ ਰੁਪਏ ਦਾ ਬਜ਼ਟ ਰਾਖਵਾਂ ਰੱਖਿਆ ਹੈ, ਜਿਸ ਸਦਕਾ ਟਰੱਸਟ 300 ਧੀਆਂ ਦੇ ਵਿਆਹਾਂ ਤੇ ਇੱਕ-ਇੱਕ ਲੱਖ ਰੁਪਏ ਸ਼ਗਨ ਵਜੋਂ ਦੇ ਕੇ ਆਪਣੀ ਜ਼ਿੰੰਮੇਵਾਰੀ ਨਿਭਾਵੇਗਾ। ਇਸ ਵੱਡੇ ਸੇਵਾ ਕਾਰਜ ਨੂੰ ਨੇਪਰੇ ਚੜਾਉਣ ਲਈ ਸਿਆਟਲ (ਯੂ.ਐਸ.ਏ) ਦੀ ਸਮੂਹ ਸਾਧ ਸੰਗਤ ਵੱਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਲਈ ਡਾ. ਉਬਰਾਏ ਨੇ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਟਰੱਸਟ ਦੀ ਸਿਆਟਲ ਇਕਾਈ ਦੇ ਅਹੁੱਦੇਦਾਰ ਵੀ ਉਚੇਚੇ ਤੌਰ ‘ਤੇ ਅਮਰੀਕਾ ਤੋਂ ਆ ਕੇ ਅੱਜ ਦੇ ਵਿਆਹ ਸਮਾਗਮਾਂ ਦਾ ਹਿੱਸਾ ਬਣੇ ਹਨ।ਸਮਾਗਮ ਦੇ ਅਖ਼ੀਰ `ਚ ਸਾਬਕਾ ਸਰਪੰਚ ਗੁਰਚਰਨਜੀਤ ਸਿੰਘ ਰਾਜੂ ਅਵਾਨ ਵੱਲੋਂ ਡਾ. ਉਬਰਾਏ ਸਮੇਤ ਆਏ ਹੋਏ ਮਹਿਮਾਨਾਂ ਨੂੰ ਸਿਰਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਟਰੱਸਟ ਦੀ ਸਿਆਟਲ ਇਕਾਈ ਦੇ ਪ੍ਰਧਾਨ ਦਇਆਬੀਰ ਸਿੰਘ ਪਿੰਟੂ ਬਾਠ, ਗੁਰਦੀਪ ਸਿੰਘ ਸਿੱਧੂ, ਹਰਦੀਪ ਸਿੰਘ ਸਿੱਧੂ(ਯੂ.ਐਸ.ਏ), ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਜਗਦੇਵ ਸਿੰਘ ਛੀਨਾ ਤੋਂ ਇਲਾਵਾ ਬਲਜਿੰਦਰ ਸਿੰਘ ਅਵਾਨ, ਮਾਸਟਰ ਲਿਵਤਾਰ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ ਹਰੜ੍ਹ,ਕ੍ਰਿਪਾਲ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਿੰਦਰ ਮਸੀਹ ਸਮੇਤ ਇਲਾਕੇ ਦੇ ਮੋਹਤਬਰ ਵਿਅਕਤੀ ਮੌਜ਼ੂਦ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …