ਅਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ) – ਅੱਜ 77ਵਾਂ ਗਣਤੰਤਰ ਦਿਵਸ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਓ (ਕੈਨੇਡਾ) ਦੇ ਸਾਂਝੇ ਸਹਿਯੋਗ ਨਾਲ ਚੱਲ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੂਲ, ਭਗਤ ਪੂਰਨ ਸਿੰਘ ਸਕੂਲ ਫ਼ਾਰ ਦਿ ਡੈਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਦੇ ਵਿਦਿਆਰਥੀਆਂ ਵੱਲੋਂ ਮਾਨਾਂਵਾਲਾ ਬ੍ਰਾਂਚ ਵਿਖੇ ਰਲ ਮਿਲ ਕੇ ਮਨਾਇਆ ਗਿਆ।
ਡਾ. ਕਰਨਜੀਤ ਸਿੰਘ ਡਾਇਰੈਕਟਰ ਹੈਲਥ ਸਰਵਿਸ (ਰਿਟਾ.) ਪੰਜਾਬ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਅਸਮਾਨ ਵਿੱਚ ਰੰਗ ਬਿਰੰਗੇ ਗੁਬਾਰੇ ਛੱਡਣ ਉਪਰੰਤ ਝੰਡਾ ਲਹਿਰਾ ਕੇ ਉਸ ਤੋਂ ਬਾਅਦ ਮਾਰਚ ਪਾਸਟ ਕਰ ਰਹੇ ਵਿਦਿਆਰਥੀਆਂ ਤੋਂ ਸਲਾਮੀ ਲਈ।ਡਾ. ਇੰਦਰਜੀਤ ਕੌਰ (ਰੇਨੂ) ਅੱਖਾਂ ਦੇ ਮਾਹਿਰ ਬਤੌਰ ਗੈਸਟ ਆਫ਼ ਆਨਰ ਪ੍ਰੋਗਰਾਮ ਵਿੱਚ ਪੁੱਜੇ। ਇਸ ਉਪਰੰਤ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਭਾਵਾਂ ਨਾਲ ਭਰਿਆ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ।ਮੁੱਖ ਮਹਿਮਾਨ ਡਾ. ਕਰਨਜੀਤ ਸਿੰਘ ਨੇ ਗਣਤੰਤਰ ਦਿਵਸ ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ।ਡਾ. ਇੰਦਰਜੀਤ ਕੌਰ, ਗੈਸਟ ਆਫ ਆਨਰ ਵੱਲੋਂ ਵੀ ਸੰਬੋਧਨ ਕਰਕੇ ਪਿੰਗਲਵਾੜਾ ਪਰਿਵਾਰ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ।ਡਾ. ਇੰਦਰਜੀਤ ਕੌਰ, ਪ੍ਰਧਾਨ ਪਿੰਗਲਵਾੜਾ ਸੰਸਥਾ ਨੇ ਦੁਨੀਆਂ ‘ਤੇ ਆ ਰਹੀਆਂ ਕੁਰੋਪੀਆਂ ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਪੁਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਰਕਾਰ ਨੂੰ ਝਿੰਜੋੜਿਆ ਗਿਆ।ਅਖ਼ੀਰ ਸੁਸਾਇਟੀ ਦੇ ਮੈਂਬਰ ਰਾਜਬੀਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨ੍ਹਾਂ ਵਲੋਂ ਪਿੰਗਲਵਾੜਾ ਸੰਸਥਾ ਦੀਆਂ ਗਤੀਵਿਧੀਆਂ ਤੋਂ ਦਰਸ਼ਕਾਂ ਨੂੰ ਜਾਣੂ ਕਰਾਇਆ।ਇਸ ਮੌਕੇ ਵੱਖ-ਵੱਖ ਖੇਡਾਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਬੱਚਿਆਂ ਵੱਲੋਂ ਯੋਗਾ ਕਰਤੱਬ ਵੀ ਕਰਕੇ ਦਿਖਾਏ ਗਏ।
ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ ਪਿੰਗਲਵਾੜਾ ਸੁਸਾਇਟੀ, ਸ੍ਰ. ਮੁਖਤਾਰ ਸਿੰਘ ਗੁਰਾਇਆਆਨਰੇਰੀ ਸਕੱਤਰ ਪਿੰਗਲਵਾੜਾ ਸੁਸਾਇਟੀ,.ਰਾਜਬੀਰ ਸਿੰਘ ਪਿੰਗਲਵਾੜਾ ਮੈਂਬਰ, ਡਾ. ਨਿਰਮਲ ਸਿੰਘ ਪਿੰਗਲਵਾੜਾ ਮੈਂਬਰ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ ਪਿੰਗਲਵਾੜਾ, ਰਜਿੰਦਰ ਸਿੰਘ ਮਾਨਾਂਵਾਲਾ ਬ੍ਰਾਂਚ ਪ੍ਰਸ਼ਾਸਕ, ਗੁਰਨਾਇਬ ਸਿੰਘ, ਤਿਲਕ ਰਾਜ, ਕੁਲਦੀਪ ਸਿੰਘ ਸੰਧੂ, ਤਜਿੰਦਰ ਸਿੰਘ ਰਾਜਾ, ਰਜਿੰਦਰਪਾਲ ਸਿੰਘ,ਗੁਲਸ਼ਨ ਰੰਜਨ, ਸ੍ਰ. ਕੁਲਦੀਪ ਸਿੰਘ, ਡਾ. ਪ੍ਰਭਜੀਤ ਕੌਰ, ਪ੍ਰਿੰ. ਨਰੇਸ਼ ਕਾਲੀਆ, ਪ੍ਰਿੰ. ਦਲਜੀਤ ਕੌਰ, ਕੁਆਡੀਨੇਟਰ ਪ੍ਰਵੀਨ ਕੁਮਾਰ, ਪ੍ਰਿੰ. ਅਨੀਤਾ ਬੱਤਰਾ, ਬਖਸ਼ੀਸ਼ ਸਿੰਘ, ਕੁਲਦੀਪ ਸਿੰਘ, ਮੈਡਮ ਮਨਪ੍ਰੀਤ ਕੌਰ, ਮੈਡਮ ਹਰਮਿੰਦਰ ਕੌਰ,ਮੈਡਮ ਰੇਨੂੰ ਸੂਰੀ, ਵੱਖ ਵੱਖ ਵਾਰਡਾਂ ਅਤੇ ਵਿਭਾਗਾਂ ਦੇ ਇੰਚਾਰਜ਼ ਅਤੇ ਵਿਦਿਆਰਥੀ ਹਾਜ਼ਰ ਸਨ।ਸ੍ਰੀ ਗੁਰੂੁ ਹਰਗੋਬਿੰਦ ਪਬਲਿਕ ਸਕੂਲ ਨਡਾਲਾ ਦੇ ਮੈਨਜ਼ਿੰਗ ਡਾਇਰੈਕਟਰ, ਸਟਾਫ ਮੈਂਬਰ ਅਤੇ ਭਾਰੀ ਗਿਣਤੀ ਵਿੱਚ ਵਿੱਦਿਆਰਥੀ ਵੀ ਸ਼ਾਮਿਲ ਹੋਏ।ਬੱਚਿਆਂ ਨੂੰ ਲੱਡੂ ਅਤੇ ਫਰੂਟ ਵੀ ਵੰਡਿਆ ਗਿਆ।ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media