Saturday, April 4, 2026

ਪ੍ਰੋਜੇਕਟ ਅੰਮ੍ਰਿਤ- ਵਿਕਸਿਤ ਅੰਮ੍ਰਿਤਸਰ ਦੇ ਅਨੁਸਾਰ ਵੇਸਟ ਟੂ ਵੰਡਰ ਪਾਰਕ ਤਹਿਤ ਵਾਰਡ ਨੰਬਰ 10 ਦੀ ਚੋਣ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) – ਪ੍ਰੋਜੇਕਟ ਅੰਮ੍ਰਿਤ-ਵਿਕਸਿਤ ਅੰਮ੍ਰਿਤਸਰ ਦੇ ਅਨੁਸਾਰ ਵੇਸਟ ਟੂ ਵੰਡਰ ਪਾਰਕ ਤਹਿਤ ਵਾਰਡ ਨੰਬਰ 10 ਵਲੋਂ ਕੌਂਸਲਰ ਅਤੇ ਭਾਜਪਾ ਮਹਿਲਾ ਮੋਰਚਾ ਅੰਮ੍ਰਿਤਸਰ ਦੀ ਪ੍ਰਧਾਨ ਸ਼ਰੂਤੀ ਵਿਜ ਦੀ ਅਗਵਾਈ ਵਿੱਚ ਡਾਇਮੰਡ ਐਵਨਿਊ ਮਜੀਠਾ ਰੋਡ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਭਾਜਪਾ ਸੀਨੀਅਰ ਆਗੂ ਤਰਨਜੀਤ ਸਿੰਘ ਸੰਧੂ ਸਮੁੰਦਰੀ ਵਿਸ਼ੇਸ਼ ਤੌਰ ‘ਤੇ ਪੁੱਜੇ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਵਿਕਸਿਤ ਅਮ੍ਰਿਤਸਰ ਬਣਾਉਣ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਦੇਸ਼ ਦੇ ਸਭ ਤੋਂ ਖੂਬਸੂਰਤ ਸ਼ਹਿਰ ਇੰਦੌਰ ਵਾਂਗ ਵਿਕਸਤ ਕਰਨਾ ਚਾਹੁੰਦੇ ਹਨ, ਜੋ ਸਥਾਨਕ ਲੋਕਾਂ ਦੇ ਸਹਿਯੋਗ ਬਿਨ੍ਹਾਂ ਸੰਭਵ ਨਹੀਂ।ਸ਼ਰੂਤੀ ਵਿਜ ਨੇ ਕਿਹਾ ਕਿ ਵਾਰਡ ਵਾਸੀ ਵਾਰਡ ਨੂੰ ਸਵੱਛ ਅਤੇ ਸੁੰਦਰ ਬਣਾਉਣ ਵਿੱਚ ਉਨ੍ਹਾਂ ਦਾ ਸਹਿਯੋਗ ਕਰਨ।
ਇਸ ਮੌਕੇ ਭਾਜਪਾ ਨੇਤਾ ਸੁਖਮਿੰਦਰ ਸਿੰਘ ਪਿੰਟੂ, ਕਿਸ਼ੋਰ ਰੈਨਾ, ਵੀ.ਐਨ ਸ਼ਰਮਾ, ਗੌਰਵ ਅਗਰਵਾਲ, ਪ੍ਰਮੋਦ ਮਹਾਜਨ, ਇੰਦਰਪਾਲ ਸਿੰਘ, ਹਰਦੀਪ ਸਿੰਘ, ਵਿਜੈ ਪ੍ਰਿੰਜਾ ਆਦਿ ਮੌਜ਼ੂਦ ਸਨ।

Check Also

ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …