Friday, February 13, 2026

ਡੀ.ਏ.ਵੀ ਪਬਲਿਕ ਸਕੂਲ ਵਿੱਚ ਐਨਰਜੀ ਜਾਗਰੂਕਤਾ ਵਰਕਸ਼ਾਪ

ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿੱਚ (ਕਲਾਸਰੂਮ ਤੋਂ ਕੰਮਿਊਨਿਟੀ) ਤਹਿਤ ਐਨਰਜੀ ਆਡਿਟ ਅਤੇ ਐਨਰਜੀ ਸੰਭਾਲਣ ਜਾਗਰੂਕਤਾ ਵਰਕਸ਼ਾਪ `ਈਕੋ ਕਲੱਬ` ਵੱਲੋਂ ਸਫ਼ਲਤਾਪੂਰਵਕ ਆਯੋਜਿਤ ਕੀਤੀ ਗਈ।ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਜ਼ਿੰਮੇਵਾਰੀ ਨਾਲ ਐਨਰਜ਼ੀ ਨੂੰ ਵਰਤਣ ਅਤੇ ਟਿਕਾਊ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਐਨਰਜੀ ਆਡਿਟ ਦੇ ਸੰਕਲਪ ਨਾਲ ਜਾਣੂ ਕਰਵਾਉਣਾ ਸੀ ਤਾਂ ਜੋ ਉਹ ਐਨਰਜੀ ਦੀ ਖ਼ਪਤ ਦੇ ਪੈਟਰਨ ਨੂੰ ਸਮਝ ਸਕਣ, ਬਰਬਾਦੀ ਵਾਲੇ ਖੇਤਰਾਂ ਦੀ ਪਛਾਣ ਕਰ ਸਕਣ ਅਤੇ ਇੰਟਰਐਕਟਿਵ ਸੈਸ਼ਨਾਂ, ਪੇਸ਼ਕਾਰੀਆਂ ਅਤੇ ਡੈਮੋਨਸਟ੍ਰੇਸ਼ਨਾਂ ਰਾਹੀਂ ਪ੍ਰਭਾਵਸ਼ਾਲੀ ਐਨਰਜੀ ਬਚਤ ਉਪਾਅ ਅਪਣਾ ਸਕਣ।
22 ਜਨਵਰੀ 2026 ਨੂੰ ਨੌਵੀਂ ਕਲਾਸ ਦੇ 70 ਵਿਦਿਆਰਥੀਆਂ (ਗ੍ਰੀਨ ਬ੍ਰਿਗੇਡ) ਨੇ ਇੱਕ ਵਰਕਸ਼ਾਪ ਵਿੱਚ ਭਾਗ ਲਿਆ, ਜਿਸ ਵਿੱਚ ਉਨ੍ਹਾਂ ਨੂੰ ਐਨਰਜ਼ੀ ਕੁਸ਼ਲ ਅਭਿਆਸਾਂ ਅਤੇ ਪ੍ਰਭਾਵਸ਼ਾਲੀ ਬਿਜਲੀ ਉਪਕਰਣਾਂ ਦੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ।ਵਿਦਿਆਰਥੀਆਂ ਨੇ ਸਕੂਲ ਦਾ ਇੱਕ ਬੁਨਿਆਦੀ ਐਨਰਜ਼ੀ ਆਡਿਟ ਕੀਤਾ, ਜਿਸ ਵਿੱਚ ਲਾਈਟਿੰਗ ਸਿਸਟਮ, ਬਿਜਲੀ ਉਪਕਰਣਾਂ ਅਤੇ ਵਰਤੋਂ ਦੀਆਂ ਆਦਤਾਂ ਦਾ ਅਧਿਐਨ ਕੀਤਾ ਗਿਆ।ਇਸ ਗਤੀਵਿਧੀ ਨੂੰ ਘਰਾਂ ਤੱਕ ਵੀ ਵਧਾਇਆ ਗਿਆ ਤਾਂ ਜੋ ਕਲਾਸਰੂਮ ਤੋਂ ਕੰਮਿਊਨਿਟੀ ਸੰਬੰਧ ਮਜ਼ਬੂਤ ਹੋ ਸਕੇ ।
24 ਜਨਵਰੀ 2026 ਨੂੰ ਵਿਦਿਆਰਥੀਆਂ ਨੇ ਆਪਣੀਆਂ ਖੋਜ਼ਾਂ ਪੇਸ਼ ਕੀਤੀਆਂ ਅਤੇ ਐਨਰਜ਼ੀ ਖੱ਼ਪਤ ਘਟਾਉਣ ਲਈ ਵਿਹਾਰਿਕ ਹੱਲ ਸੁਝਾਏ।02 ਤੋਂ 04 ਫਰਵਰੀ 2026 ਤੱਕ ਇੱਕ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਗਈ ਜਿਸ ਦੌਰਾਨ ਪੰਜਵੀਂ, ਛੇਵੀਂ, ਸੱਤਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਨੂੰ ਪੀ.ਪੀ.ਟੀ ਚਰਚਾ, ਡੈਮੋਨਸਟ੍ਰੇਸ਼ਨਾਂ ਅਤੇ ਕੁਇਜ਼ ਰਾਹੀਂ ਜਾਗਰੂਕ ਕੀਤਾ ਗਿਆ।ਪ੍ਰੋਗਰਾਮ ਦਾ ਸਮਾਪਨ 05 ਫਰਵਰੀ 2026 ਨੂੰ ਡੀ.ਏ.ਵੀ ਸੀ.ਸੈ.ਸਕੂਲ ਹਾਥੀ ਗੇਟ ਵਿਖੇ ਆਊਟਰੀਚ ਦੌਰੇ ਨਾਲ ਹੋਇਆ।
ਸਕੂਲ ਦੇ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੁੰ ਆਮ ਜ਼ਿੰਦਗੀ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਲਈ ਪ੍ਰੇਰਿਤ ਕਰਦੇ ਹੋਏ ਆਪਣਾ ਆਸ਼ੀਰਵਾਦ ਦਿੱਤਾ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਈਕੋ ਕਲੱਬ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਜ਼ੋਰ ਦਿੱਤਾ ਕਿ ਐਨਰਜੀ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਸੂਝ-ਬੂਝ ਨਾਲ ਐਨਰਜ਼ੀ ਦੀ ਵਰਤੋਂ ਕਰਨ ਅਤੇ ਜ਼ਿੰਮੇਵਾਰ ਦੂਤ ਬਣਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੀ ਸਿੱਖਿਆ ਨੂੰ ਸਕੂਲ ਤੋਂ ਸਮਾਜ ਤੱਕ ਫੈਲਾਅ ਸਕਣ ।

Check Also

ਵਿਸ਼ਵ ਬੈਂਕ ਦੀ ਟੀਮ ਵਲੋ ਸ਼ਹਿਰ ਦਾ ਦੌਰਾ- ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) (ਸੁਖਬੀਰ ਸਿੰਘ) – ਸ਼ਹਿਰ ਵਿੱਚ ਲੋਕਾਂ ਨੂੰ ਲਗਾਤਾਰ ਸਾਫ ਪਾਣੀ …