Thursday, April 30, 2026

ਆਪ ਸਰਕਾਰ ਵੱਲੋਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਪਾਲਿਸੀ ਨਾਲ ਉਦਯੋਗਪਤੀਆਂ ਨੂੰ ਵੱਡੀ ਰਾਹਤ – ਬੰਦੇਸ਼ਾ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ਼ ਤੇ ਵਾਈਸ ਚੇਅਰਮੈਨ ਪੰਜਾਬ ਲਘੂ ਉਦਯੋਗ ਕਾਰਪੋਰੇਸ਼ਨ ਜਸਕਰਨ ਸਿੰਘ ਬੰਦੇਸ਼ਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਰਕਾਰ ਵੱਲੋਂ ਪੀ.ਐਸ.ਆਈ.ਸੀ ਦੇ ਪਲਾਟ ਹੋਲਡਰਾਂ ਲਈ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨ ਸੰਬੰਧੀ ਨਵੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।ਮਾਝਾ ਜ਼ੋਨ ਮੀਡੀਆ ਇੰਚਾਰਜ਼ ਅਰਵਿੰਦਰ ਸਿੰਘ ਭੱਟੀ ਅਤੇ ਜਿਲ੍ਹਾ ਮੀਡੀਆ ਇੰਚਾਰਜ਼ ਸਤਨਾਮ ਸਿੰਘ ਮਠਾੜੂ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਰਹੇ।ਇਸ ਪਾਲਿਸੀ ਦਾ ਮਕਸਦ ਉਦਯੋਗਪਤੀਆਂ ਨੂੰ ਬੇਲੋੜੀ ਦਫ਼ਤਰੀ ਕਾਰਵਾਈਆਂ ਅਤੇ ਮੁਸ਼ਕਲਾਂ ਤੋਂ ਮੁਕਤੀ ਦਿਵਾਉਣਾ ਹੈ।
ਬੰਦੇਸ਼ਾ ਨੇ ਦੱਸਿਆ ਕਿ ਪਹਿਲਾਂ ਪੀ.ਐਸ.ਆਈ.ਸੀ ਦੇ ਕਈ ਉਦਯੋਗਿਕ ਪਲਾਟ ਲੀਜ਼ ਹੋਲਡ ਪ੍ਰਣਾਲੀ ਅਧੀਨ ਚੱਲ ਰਹੇ ਸਨ, ਜਿਸ ਕਾਰਨ ਇੱਕ ਲੀਜ਼ ਤੋਂ ਦੂਜੀ ਲੀਜ਼ ਅਤੇ ਫਿਰ ਅਗਲੀ ਟ੍ਰਾਂਸਫਰ ਦੌਰਾਨ ਉਦਯੋਗਪਤੀਆਂ ਨੂੰ ਬੈਂਕ ਕਰਜ਼ਾ ਜਾਂ ਹੋਰ ਕਾਰਜ਼ਾਂ ਲਈ ਵਾਰ-ਵਾਰ ਪੀ.ਐਸ.ਆਈ.ਸੀ ਦੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ।ਇਸ ਪ੍ਰਕਿਰਿਆ ਕਾਰਨ ਉਦਯੋਗਪਤੀਆਂ ਨੂੰ ਤੰਗੀ ਅਤੇ ਬੇਸਮਝੀ ਵਾਲੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਰਹੀਆਂ।
ਉਨ੍ਹਾਂ ਕਿਹਾ ਕਿ ਪਹਿਲਾਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨ ਲਈ ਪਲਾਟ ਹੋਲਡਰ ਨੂੰ ਰਿਜ਼ਰਵ ਪ੍ਰਾਈਸ ਦੇ ਅਧਾਰ ‘ਤੇ 5 ਫੀਸਦੀ ਫੀਸ ਪੀ.ਐਸ.ਆਈ.ਸੀ ਨੂੰ ਦੇਣ ਦੇ ਨਾਲ-ਨਾਲ ਰਜਿਸਟਰੀ ਖਰਚਾ ਵੀ ਰੈਵਨਿਊ ਵਿਭਾਗ ਨੂੰ ਅਦਾ ਕਰਨਾ ਪੈਂਦਾ ਸੀ।ਹੁਣ ਸਰਕਾਰ ਨੇ ਉਦਯੋਗ ਜਗਤ ਨੂੰ ਵੱਡੀ ਰਾਹਤ ਦਿੰਦਿਆਂ ਵਨ-ਟਾਈਮ ਰਿਲੀਫ ਦੇ ਤੌਰ ‘ਤੇ ਰਜਿਸਟਰੀ ਦਾ ਪੂਰਾ ਖਰਚਾ ਮਾਫ ਕਰ ਦਿੱਤਾ ਹੈ।ਉਦਯੋਗਪਤੀ ਨੂੰ ਕੇਵਲ 5 ਫੀਸਦੀ ਰਕਮ ਪੀ.ਐਸ.ਆਈ.ਸੀ ਨੂੰ ਅਦਾ ਕਰਨੀ ਹੋਵੇਗੀ।ਉਨ੍ਹਾਂ ਕਿਹਾ ਕਿ ਨਵੀਂ ਨੋਟੀਫਿਕੇਸ਼ਨ ਅਧੀਨ ਪਹਿਲਾਂ ਲਾਜ਼ਮੀ ਰਹੀਆਂ ਲਗਭਗ 18 ਸੇਵਾਵਾਂ ਨੂੰ ਹੁਣ ਆਪਸ਼ਨਲ ਕਰ ਦਿੱਤਾ ਗਿਆ ਹੈ।
ਇਸ ਮੌਕੇ ਕੇਵਲ ਅਟਵਾਲ, ਹਰਪ੍ਰੀਤ ਸਿੰਘ ਬੇਦੀ, ਐਸ.ਪੀ ਸਿੰਘ, ਅਮਰਜੀਤ ਸਿੰਘ ਲਾਡਾ, ਮਨਦੀਪ ਸਿੰਘ ਅਤੇ ਕਰਨਬੀਰ ਸਿੰਘ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …