Monday, April 27, 2026

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਮਨੋਵਿਗਿਆਨ ਵਿਭਾਗ ਦੀਆਂ ਤਿੰਨ ਅਕਾਦਮਿਕ ਪੁਸਤਕਾਂ ਰਿਲੀਜ਼

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਕਾਦਮਿਕ ਉਤਮਤਾ ਅਤੇ ਖੋਜ਼-ਅਧਾਰਿਤ ਗਿਆਨ ਦੇ ਪ੍ਰਸਾਰ ਨੂੰ ਮਜ਼ਬੂਤੀ ਦੇਂਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਮਨੋਵਿਗਿਆਨ ਵਿਭਾਗ ਦੀਆਂ ਤਿੰਨ ਮਹੱਤਵਪੂਰਨ ਅਕਾਦਮਿਕ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।
ਇਹਨਾਂ ਵਿੱਚੋਂ ਦੋ ਪੁਸਤਕਾਂ “ਨਰਚਰਿੰਗ ਮਾਈਂਡਸ: ਏੇ ਕੰਪਰੀਹੈੈਨਸਿਵ ਗਾਈਡ ਟੂ ਸਾਇਕਾਲੋਜੀਕਲ ਡਿਵੈਲਪਮੈੈਂਟ ਐਂਡ ਸਕੂਲ ਕੌਂਸਲੰਿਗ” ਅਤੇ “ਸ਼ੇਪਿੰਗ ਯੰਗ ਲਾਈਵਜ਼: ਸਾਇਕਾਲੋਜੀ ਆਫ ਯੂਥ ਡਿਵੈਲਪਮੈਂਟ” ਨੂੰ ਡਾ. ਰੂਪਨ ਢਿੱਲੋਂ ਵੱਲੋਂ ਲਿਖਿਆ ਗਿਆ ਹੈ, ਜਦਕਿ ਤੀਜ਼ੀ ਪੁਸਤਕ “ਇਲੂਮੀਨੇਟਿੰਗ ਮਾਈਂਡਸ: ਸਕੂਲ ਅਸੈਸਮੈਂਟ ਫਾਰ ਹੋਲਿਸਟਿਕ ਸਟੂਡੈਂਟ ਸੁਪੋਰਟ” ਨੂੰ ਡਾ. ਰੂਪਨ ਢਿੱਲੋਂ ਨੇ ਡਾ. ਬਲਬਿੰਦਰ ਸਿੰਘ ਨਾਲ ਮਿਲ ਕੇ ਤਿਆਰ ਕੀਤਾ ਹੈ।
ਇਹ ਪੁਸਤਕਾਂ ਮਨੋਵਿਗਿਆਨਕ ਵਿਕਾਸ, ਨੌਜੁਆਨ ਅਵਸਥਾ ਦੀ ਸਮਝ ਅਤੇ ਸਕੂਲੀ ਅਸੈਸਮੈਂਟ ਦੇ ਮਹੱਤਵਪੂਰਨ ਪੱਖਾਂ ਨੂੰ ਉਜਾਗਰ ਕਰਦੀਆਂ ਹਨ।ਇਹ ਅਧਿਆਪਕਾਂ, ਕਾਊਂਸਲਰਾਂ, ਮਾਪਿਆਂ ਅਤੇ ਖੋਜਕਰਤਾਵਾਂ ਲਈ ਲਾਭਕਾਰੀ ਸਾਬਤ ਹੋਣਗੀਆਂ ਅਤੇ ਵਿਦਿਆਰਥੀਆਂ ਦੀ ਭਲਾਈ ਤੇ ਸਰਬਪੱਖੀ ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣਗੀਆਂ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਪੁਸਤਕਾਂ ਨੂੰ ਰਿਲੀਜ਼ ਕਰਦਿਆਂ ਲੇਖਕਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਰਚਨਾਵਾਂ ਯੂਨੀਵਰਸਿਟੀ ਦੇ ਮਜ਼ਬੂਤ ਖੋਜ਼ ਸੰਸਕਾਰ ਅਤੇ ਬੌਧਿਕ ਯੋਗਤਾ ਦਾ ਪ੍ਰਤੀਕ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਖੋਜ ਨੂੰ ਉਤਸ਼ਾਹਿਤ ਕਰਦੀ ਆ ਰਹੀ ਹੈ ਅਤੇ ਅਧਿਆਪਕਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਗੁਣਵੱਤਾ ਭਰਪੂਰ ਪ੍ਰਕਾਸ਼ਨਾਂ ਲਈ ਪ੍ਰੇਰਿਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਹ ਪੁਸਤਕਾਂ ਸਿੱਖਿਆ ਦੇ ਮਨੋਵਿਗਿਆਨਕ ਪੱਖਾਂ ਨੂੰ ਸਮਝਣ ਲਈ ਮਹੱਤਵਪੂਰਨ ਸਾਬਤ ਹੋਣਗੀਆਂ ਅਤੇ ਅਕਾਦਮਿਕ ਜਗਤ ਦੇ ਨਾਲ-ਨਾਲ ਸਮਾਜ ਲਈ ਵੀ ਲਾਭਕਾਰੀ ਰਹਿਣਗੀਆਂ।ਇਸ ਦੌਰਾਨ ਡਾ. ਰੂਪਨ ਢਿੱਲੋਂ ਅਤੇ ਡਾ. ਬਲਬਿੰਦਰ ਸਿੰਘ ਨੇ ਵਾਈਸ ਚਾਂਸਲਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …