
ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) ਬਲੱਡ ਡੋਨੇਸ਼ਨ ਸੁਸਾਇਟੀ ਵਲੋਂ ਐਤਵਾਰ ਨੂੰ ਸਵ. ਚਾਨਨ ਲਾਲ ਤਨੇਜਾ ਦੀ ਚੌਥੀ ਬਰਸੀ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸਕੱਤਰ ਕ੍ਰਿਸ਼ਣ ਤਨੇਜਾ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਹੋਲੀ ਹਾਰਟ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਿਤੁ ਭੂਸਰੀ, ਅਤੇ ਸਾਬਕਾ ਕੌਂਸਲਰ ਡਾ. ਰਮੇਸ਼ ਵਰਮਾ ਤੋਂ ਇਲਾਵਾ ਪਰਵਾਰਿਕ ਮੈਬਰਾਂ ਲਾਜਵੰਤੀ ਦੇਵੀ ਅਤੇ ਵਿਸ਼ੁ ਤਨੇਜਾ ਵੱਲੋ ਕੀਤਾ ਗਿਆ।ਕੈਂਪ ਦਾ ਸ਼ੁਭਾਰੰਭ ਸਵ. ਚਾਨਨ ਲਾਲ ਤਨੇਜਾ ਦੇ ਸਪੁਤਰ ਗੁਰਚਰਨ ਸਿੰਘ ਤਨੇਜਾ, ਦਰਸ਼ਨ ਸਿੰਘ ਤਨੇਜਾ ਅਤੇ ਕ੍ਰਿਸ਼ਣ ਸਿੰਘ ਤਨੇਜਾ ਨੇ। ਇਸ ਮੌਕੇ ਤੇ ਨੋਜਵਾਨਾਂ ਨੇ 35 ਯੂਨਿਟ ਖੂਨਦਾਨ ਕੀਤਾ।ਇਸ ਮੌਕੇ ਗੁਰਚਰਨ ਸਿੰਘ ਤਨੇਜਾ ਨੇ ਦੱਸਿਆ ਕਿ ਹਰ ਇੰਸਾਨ ਨੂੰ ਆਪਣੇ ਪਿਤਾ ਦੀ ਯਾਦ ਅਤੇ ਜਨਮਦਿਨ ਮੌਕੇ ਖੂਨਦਾਨ ਕੈਂਪ ਲਗਾਉਣਾ ਚਾਹੀਦਾ ਹੈ।ਉਨ੍ਹਾਂ ਨੇ ਦੱਸਿਆ ਕਿ ਖੂਨਦਾਨ ਕਰਣ ਨਾਲ ਸਰੀਰ ਵਿੱਚ ਕੋਈ ਕਮਜੋਰੀ ਨਹੀਂ ਆਉਂਦੀ ਸਗੋਂ ਕਿਸੇ ਜਰੂਰਤਮੰਦ ਨੂੰ ਖੂਨ ਮਿਲ ਜਾਂਦਾ ਹੈ ਅਤੇ ਖੂਨ ਦੀ ਪੂਰਤੀ ਸਰੀਰ ਵਿੱਚ 24 ਘੰਟੇ ਵਿੱਚ ਹੋ ਜਾਂਦੀ ਹੈ ।ਕੈਂਪ ਵਿੱਚ ਐਸਐਮਓ ਡਾ. ਦਵਿੰਦਰ ਭੁੱਕਲ, ਡਾ. ਅਜੈ ਧਵਨ, ਮੈਡਮ ਆਸ਼ਾ, ਮੈਡਮ ਰੰਜੂ ਤੋਂ ਇਲਾਵਾ ਸੋਸਾਇਟੀ ਦੇ ਮੈਂਬਰਾਂ ਸੁਧੀਰ ਮਿਸ਼ਰਾ, ਵਿਪਿਨ ਸ਼ਰਮਾ, ਮਹਿੰਦਰ ਸਰੋਈਆ, ਪਾਰਸ ਸਰੋਈਆ, ਪੰਕਜ ਡੋਡਾ, ਅਜੈ ਕਾਲੜਾ ਨੇ ਸਹਿਯੋਗ ਕੀਤਾ।ਇਸ ਤੋਂ ਇਲਾਵਾ ਪੱਤਰਕਾਰ ਸੁਧੀਰ ਸਿਡਾਨਾ ਅਤੇ ਸੰਦੀਪ ਕੱਕੜ ਨੂੰ ਸੁਸਾਇਟੀ ਮੈਂਬਰਾਂ ਵੱਲੋਂ ਯਾਦਵਾਰੀ ਚਿੰਨ ਵੀ ਭੇਟ ਕੀਤਾ ਗਿਆ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media