ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) – ਸਮਾਜ ਸੇਵਕ ਦਰਸ਼ਨ ਕਾਮਰਾ, ਐਸਸੀਬੀਸੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਭਗਵਾਨਦਾਸ ਇਟਕਾਨ ਤੇ ਟੀਟੂ ਅਸੀਜਾ ਨੇ ਮੰਡੀ ਲਾਧੁਕਾ ਨੂੰ ਸਬ ਤਹਿਸੀਲ ਬਨਾਉਣ ਅਤੇ ਬਸਾਂ ਦਾ ਰੂਟ ਪੁਰਾਣੀ ਅਨਾਜ ਮੰਡੀ ਤੋਂ ਕਰ ਕੇ ਉੱਥੇ ਬਸ ਸਟਾਪ ਬਨਾਉਣ ਦੀ ਮੰਗ ਕੀਤੀ। ਦਰਸ਼ਨ ਕਾਮਰਾ, ਭਗਵਾਨ ਦਾਸ ਇਟਕਾਨ ਅਤੇ ਟੀਟੂ ਅਸੀਜਾ ਨੇ ਦੱਸਿਆ ਕਿ ਹਲਕਾ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਫਾਜ਼ਿਲਕਾ ਨੂੰ ਜ਼ਿਲ੍ਹਾ ਬਨਾਉਣ ਦੇ ਅਭਿਆਨ ਦੇ ਤਹਿਤ ਮੰਡੀ ਲਾਧੁਕਾ ਵਾਸੀਆਂ ਨੇ ਨਾਲ ਇਹ ਵਾਅਦਾ ਕਿਤਾ ਸੀ ਕਿ ਜੇਕਰ ਮੰਡੀ ਵਾਸੀ ਫ਼ਾਜਿਲਕਾ ਨੂੰ ਜ਼ਿਲ੍ਹਾ ਬਨਾਉਣ ਵਿਚ ਆਪਣਾ ਯੋਗਦਾਨ ਦੇਣ ਤਾ ਮੰਡੀ ਲਾਧੁਕਾ ਨੂੰ ਸਬ ਤਹਿਸੀਲ ਦਾ ਦਰਜਾ ਦਿੱਤਾ ਜਾਵੇਗਾ। ਹੁਣ ਕਿਉਂਕਿ ਫਾਜ਼ਿਲਕਾ ਜ਼ਿਲ੍ਹਾ ਬਨ ਗਿਆ ਹੈ ਅਤੇ ਲਾਧੁਕਾਵਾਸੀਆਂ ਨੇ ਭਾਜਪਾ ਨੂੰ ਭਾਰੀ ਮੱਤਾਂ ਨਾਲ ਜਿਤਾਇਆ ਸੀ। ਉਨ੍ਹਾਂ ਨੇ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੂੰ ਉਨ੍ਹਾਂ ਦਾ ਵਾਅਦਾ ਯਾਦ ਕਰਵਾਉਂਦੇ ਹੋਏ ਕਿਹਾ ਕਿ ਹੁਣ ਮੰਡੀ ਲਾਧੁਕਾ ਨੂੰ ਸਬ ਤਹਿਸੀਲ ਦਾ ਦਰਜਾ ਦੇਣ ਦਾ ਆਪਣਾ ਵਾਅਦਾ ਪੁਰਾ ਕਰਣ। ਉਨ੍ਹਾਂ ਕਿਹਾ ਕਿ ਜੇਕਰ ਅਰਨੀਵਾਲਾ ਨੂੰ ਸਬ ਤਹਿਸੀਲ ਦਾ ਦਰਜਾ ਦਿੱਤਾ ਜਾ ਸਕਦਾ ਹੈ ਤਾਂ ਮੰਡੀ ਲਾਧੁਕਾ ਨੂੰ ਕਿਉਂ ਨਹੀਂ? ਇਸ ਸਮੇਂ ਲਾਧੁਕਾ ਵਿਚ ਉਧਯੋਗ ਚੰਗੀ ਤਰ੍ਹਾਂ ਉਪਲਬਧ ਹਨ ਅਤੇ ਭਾਰੀ ਮਾਤਰਾ ਵਿਚ ਰੈਵੀਨਯੂ ਆ ਰਿਹਾ ਹੈ। ਇਸਦੇ ਨਾਲ ਨਾਲ ਉਨਾਂ ਮੰਗ ਕੀਤੀ ਕਿ ਲੰਬੇ ਅਤੇ ਛੋਟੇ ਰੂਟ ਦੀ ਬਸਾਂ ਦਾ ਰੂਟ ਵੀ ਪੁਰਾਣੀ ਅਨਾਜ ਮੰਡੀ ਤੋਂ ਹੋਕੇ ਨਿਕਲਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਲਾਧੁਕਾ ਦੇ ਲੋਕਾਂ ਨੂੰ ਘਰ ਤੋਂ ਕਾਫ਼ੀ ਦੂਰ ਆ ਕੇ ਬਸਾਂ ਫੜਨੀਆਂ ਪੈਂਦੀਆਂ ਹਨ। ਇਸ ਸਮੇਂ ਜੇਕਰ ਬਸਾਂ ਪੁਰਾਣੀ ਅਨਾਜ ਮੰਡੀ ਤੋਂ ਹੋਕੇ ਆਣ-ਜਾਣ ਤਾਂ ਲੋਕਾਂ ਨੂੰ ਕਾਫ਼ੀ ਅਸਾਨੀ ਹੋਵੇਗੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media