Wednesday, March 18, 2026

 ਬਾਲਾਂ ਨੂੰ ਪਿਲਾਈਆਂ ਪੋਲੀਓ ਬੂੰਦਾਂ

PPN1801201511

ਭਿਖੀਵਿੰਡ, 18 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ/ ਲਖਵਿੰਦਰ ਗੋਲਣ) –  ਸਿਵਲ ਸਰਜਨ ਤਰਨ ਤਾਰਨ ਡਾ. ਵਰਿੰਦਰਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ.ਐਚ.ਸੀ ਝਬਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਪੀ.ਐਸ.ਸੀ ਝਬਾਲ ਡਾ. ਰਵਿੰਦਰ ਕੁਮਾਰ ਵਰਮਾ ਦੀ ਅਗਵਾਈ ਹੇਠ ਪਲਸ ਪੋਲੀਓ ਮੁਹਿੰਮ ਤਹਿਤ 14514 ਬਾਲਾਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਕੁੱਲ 27870 ਬੱਚਿਆਂ ਵਿੱਚੋਂ ਬਾਕੀ ਰਹਿੰਦਿਆਂ ਨੂੰ 19 ਤੇ 20 ਜਨਵਰੀ ਨੂੰ ਘਰ-ਘਰ ਜਾ ਕੇ ਬੂੰਦਾਂ ਪਿਲਾਈਆਂ ਜਾਣਗੀਆਂ।ਝਬਾਲ ਰੋਡ ਅੰਮ੍ਰਿਤਸਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਤੇ ਝਬਾਲ ਵਿਖੇ ਸਿਵਲ ਸਰਜਨ ਦਫਤਰ ਤਰਨ ਤਾਰਨ ਤੋਂ ਜਿਲ੍ਹਾ ਮਾਸ ਮੀਡੀਆ ਅਫਸਰ ਸz: ਰਛਪਾਲ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ ਤੇ ਵਿਰਸਾ ਸਿੰਘ ਪੰਨੂ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਡਾ. ਰਵਿੰਦਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਵਿੱਚ 110 ਟੀਮਾਂ ਵਿੱਚ 440 ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜਦਕਿ 22 ਸੁਪਰਵਾਈਜ਼ਰ, 3 ਟਰਾਂਜਿਟ ਬੂਥ ਤੇ 5 ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਤੇ ਨੋਡਲ ਅਫਸਰ ਡਾ. ਅਮਰਬੀਰ ਸਿੰਘ, ਬੀ.ਈ.ਈ. ਹਰਦੀਪ ਸਿੰਘ, ਡਾ. ਪਰਮਬੀਰ ਸਿੱਧੂ, ਡਾ. ਮਮਤਾ ਕਾਟਲ, ਪ੍ਰਦੀਪ ਸਿੰਘ ਐਸ.ਆਈ., ਵਰਿੰਦਰ ਕੌਰ ਐਲ.ਐਚ.ਵੀ, ਐਲ.ਟੀ. ਜਸਵੰਤ ਸਿੰਘ ਤੋਂ ਇਲਾਵਾ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply