Wednesday, July 1, 2026

ਵਿਧਾਇਕ ਡਾ. ਗੁਪਤਾ ਨੇ ਕ੍ਰਿਕਟ ਪ੍ਰੇਮੀਆਂ ਲਈ ਮਿੰਨੀ ਗਰਾਊਂਡ ਦੇ ਨਿਰਮਾਣ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਢਾਬ ਖਟੀਕਾ ਵਿਖੇ ਜਨਾਨਾ ਹਸਪਤਾਲ ਦੇ ਨਾਲ ਲੱਗਦੀ ਖਾਲੀ ਜ਼ਮੀਨ `ਤੇ ਕ੍ਰਿਕਟ ਪ੍ਰੇਮੀਆਂ ਲਈ ਇੱਕ ਮਿੰਨੀ ਗਰਾਊਂਡ ਦੇ ਨਿਰਮਾਣ ਦਾ ਉਦਘਾਟਨ ਕੀਤਾ।ਉਨ੍ਹਾਂ ਨੇ ਦੱਸਿਆ ਕਿ ਇਸ ਗਰਾਊਂਡ ਦੇ ਨਾਲ ਇੱਕ ਜ਼ਿੰਮ ਵੀ ਬਣਾਇਆ ਜਾਵੇਗਾ।ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਦੇ ਨੌਜਵਾਨਾਂ ਲਈ ਖੇਡ ਦੇ ਮੈਦਾਨ ਵਿਕਸਤ ਕਰ ਰਹੀ ਹੈ।ਇਸ ਪਹਿਲਕਦਮੀ ਵਿੱਚ, ਜਨਾਨਾ ਹਸਪਤਾਲ ਦੇ ਨਾਲ ਲੱਗਦੀ ਖਾਲੀ ਜ਼ਮੀਨ `ਤੇ ਐਸਟ੍ਰੋ-ਟਰਫ ਲਗਾ ਕੇ ਇੱਕ ਮਿੰਨੀ ਕ੍ਰਿਕਟ ਗਰਾਊਂਡ ਬਣਾਈ ਜਾਵੇਗੀ ਅਤੇ ਗਰਾਊਂਡ ਦੇ ਆਲੇ-ਦੁਆਲੇ 20 ਫੁੱਟ ਉਚੇ ਜਾਲ ਲਗਾਏ ਜਾਣਗੇ। ਇਸ ਗਰਾਊਂਡ ਨੂੰ ਪੂਰੀ ਤਰ੍ਹਾਂ ਰੌਸ਼ਨ ਹੋਵੇਗਾ ਤਾਂ ਜੋ ਕ੍ਰਿਕਟ ਪ੍ਰੇਮੀ ਰਾਤ ਨੂੰ ਵੀ ਇੱਥੇ ਅਭਿਆਸ ਕਰ ਸਕਣ।
ਵਿਧਾਇਕ ਡਾ. ਅਜੇ ਗੁਪਤਾ ਨੇ ਦੱਸਿਆ ਕਿ ਇਹ ਕੀਮਤੀ ਜਗ੍ਹਾ ਪਹਿਲਾਂ ਕਿਸੇ ਦੇ ਧਿਆਨ ਵਿੱਚ ਨਹੀਂ ਆਈ ਸੀ।ਹੁਣ ਇਹ ਮਿੰਨੀ ਗਰਾਊਂਡ ਢਾਬ ਖਟੀਕਾ ਅਤੇ ਆਲੇ-ਦੁਆਲੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੋਵੇਗੀ।ਉਨ੍ਹਾਂ ਕਿਹਾ ਕਿ ਲਗਭਗ 45 ਲੱਖ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਹੋ ਗਿਆ ਹੈ।
ਡਾ. ਅਜੇ ਗੁਪਤਾ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ਼ ਲਗਾਤਾਰ ਕੀਤੇ ਜਾ ਰਹੇ ਹਨ।ਵਾਰਡ ਨੰਬਰ 55 ਵਿੱਚ ਗਲੀ ਸੁਨਿਆਰਿਆਂ ਅਤੇ ਇਸ ਦੇ ਆਲੇ ਦੁਆਲੇ ਦੀਆਂ ਗਲੀਆਂ ਦੀ ਉਸਾਰੀ ਦਾ ਵੀ ਉਦਘਾਟਨ ਕੀਤਾ ਗਿਆ।ਇਸ ਗਲੀ ਵਿੱਚ ਸੀਵਰੇਜ਼ ਸਿਸਟਮ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਗਲੀ ਨੂੰ ਕੰਕਰੀਟ ਨਾਲ ਪੱਕਾ ਕੀਤਾ ਜਾਵੇਗਾ।
ਵਿਧਾਇਕ ਡਾ. ਅਜੇ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਪਵਿੱਤਰ ਯਾਤਰਾ `ਤੇ ਭੇਜਿਆ ਜਾ ਰਿਹਾ ਹੈ।”ਮੁੱਖ ਮੰਤਰੀ ਮੇਰੀ ਰਸੋਈ” ਯੋਜਨਾ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ।
ਇਸ ਮੌਕੇ ਡਾ. ਸਾਰਥਕ ਗੁਪਤਾ, ਮੰਨੂ ਪਹਿਲਵਾਨ, ਗੁਰਮੀਤ ਸਿੰਘ, ਸਾਜਨ ਕੁਮਾਰ, ਮੈਡਮ ਰਜਨੀ, ਲਕਸ਼ਮੀ ਰਾਣੀ, ਸੋਨੂੰ ਮਹਾਜਨ, ਰੋਹਿਤ ਕੁਮਾਰ ਅਤੇ ਸਥਾਨਕ ਨਿਵਾਸੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …