
ਅੰਮ੍ਰਿਤਸਰ, 18 ਜਨਵਰੀ (ਜਗਦੀਪ ਸਿੰਘ) – ਅਖੰਡ ਕੀਰਤਨੀ ਜਥੇ ਦੇ ਨਿਰਮਾਣ ਕੀਰਤਨੀਏ ਭਾਈ ਸਾਹਿਬ ਭਾਈ ਜੀਵਨ ਸਿੰਘ ਨਮਿਤ ਹੋਏ ਅਖੰਡ ਕੀਰਤਨ ਸਮਾਗਮ ਦੌਰਾਨ ਵਿਛੜੀ ਰੂਹ ਨੂੰ ਗੁਰਬਾਣੀ ਕੀਰਤਨ ਦੀ ਛਹਿਬਰ ਨਾਲ ਯਾਦ ਕੀਤਾ ਗਿਆ ਤੇ ਇਹੀ ਗੁਰਬਾਣੀ ਕੀਰਤਨ ਜਥੇ ਦੇ ਅਨਗਿਣਤ ਸਿੰਘ ਸਿੰਘਣੀਆਂ ਤੇ ਭੂਝੰਗੀਆਂ ਵਲੋਂ ਭੇਟ ਕੀਤੀ ਗਈ ਸ਼ਰਧਾਂਜਲੀ ਬਣਿਆ।ਭਾਈ ਗੁਰਦਾਸ ਹਾਲ ਵਿਖੇ ਅਖੰਡ ਕੀਰਤਨੀ ਜਥਾ ਦੇ ਦੇਸ਼ ਵਿਦੇਸ਼ ਤੋਂ ਪੁੱਜੇ ਜਥੇ ਦੇ ਕੀਰਤਨੀ ਜਥਿਆਂ, ਹਜਾਰਾਂ ਸਿੰਘ ਸਿੰਘਣੀਆਂ ਤੇ ਭੂਝੰਗੀਆਂ ਨੇ ਸਵੇਰੇ 6-00 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੀਕ ਨਿਰੋਲ ਗੁਰਬਾਣੀ ਕੀਰਤਨ ਰਾਹੀਂ ਆਪਣੇ ਵਿਛੜੇ ਰੰਗਲੇ ਸੱਜਣ ਦੀ ਯਾਦ ਨੂੰ ਤਾਜਾ ਕੀਤਾ।ਸੰਗਤਾਂ ਦੀ ਭਾਈ ਜੀਵਨ ਸਿੰਘ ਪ੍ਰਤੀ ਸ਼ਰਧਾ ਤੇ ਸਤਿਕਾਰ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਸੀ ਕਿ ਭਾਈ ਗੁਰਦਾਸ ਹਾਲ ਦੇ ਮੁੱਖ ਹਾਲ ਤੇ ਬਾਹਰ ਵਿਸ਼ਾਲ ਵਿਹੜੇ ਵਿਚ ਤਿਲ ਸੁੱਟਣ ਲਈ ਥਾਂ ਨਹੀ ਸੀ।ਜਿਕਰਯੋਗ ਹੈ ਕਿ ਭਾਈ ਜੀਵਨ ਸਿੰਘ ਕਾਫੀ ਅਰਸੇ ਤੋਂ ਅੰਮ੍ਰਿਤਸਰ ਤੇ ਉਹ ਵੀ ਸ੍ਰੀ ਦਰਬਾਰ ਸਾਹਿਬ ਦੇ ਨੇੜੈ ਹੀ ਨਿਵਾਸ ਰੱਖ ਰਹੇ ਸਨ ਤੇ ਇਸੇ ਨਿਵਾਸ ਅਸਥਾਨ ਤੇ ਉਨ੍ਹਾਂ ਆਪਣੇ ਆਖਰੀ ਸਵਾਸ ਲਏ ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media