Tuesday, September 8, 2026

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗਤਕਾ ਚੈਂਪੀਅਨਸ਼ਿਪ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ‘ਜ਼ੋਨਲ ਪੱਧਰ ਗਤਕਾ ਚੈਂਪੀਅਨਸ਼ਿਪ 2026’ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ੂ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਡਰ 14 ਸ਼੍ਰੇਣੀ ਦੇ ਵਿਅਕਤੀਗਤ ਮੁਕਾਬਲੇ ’ਚ ਮਨਜੋਤ ਸਿੰਘ ਅੱਠਵੀਂ-ਏ ਨੇ ਸੋਨ ਤਮਗਾ, ਸਿੰਗਲ ਸੋਟੀ ਟੀਮ ਮੁਕਾਬਲੇ ’ਚ ਮਨਜੋਤ ਸਿੰਘ ਅੱਠਵੀਂ-ਏ, ਬਲਸ਼ੇਰ ਸਿੰਘ ਅੱਠਵੀਂ-ਏ, ਹਰਮਨਪ੍ਰੀਤ ਸਿੰਘ ਸੱਤਵੀਂ-ਏ ਅਤੇ ਰਣਵੀਰ ਸੰਧੂ ਅੱਠਵੀਂ-ਏ ਨੇ ਸੋਨ ਤਮਗੇ ਅਤੇ ਫਰੀ ਸੋਟੀ ਟੀਮ ਮੁਕਾਬਲੇ ’ਚ ਅੰਗਦ ਸਿੰਘ ਅੱਠਵੀਂ-ਏ, ਮਹਿਤਾਬ ਸਿੰਘ ਸੱਤਵੀਂ-ਏ, ਗੁਰਵੀਰ ਸਿੰਘ ਸੱਤਵੀਂ-ਏ ਅਤੇ ਅਮਨਜੋਤ ਸਿੰਘ ਅੱਠਵੀਂ-ਏ ਨੇ ਚਾਂਦੀ ਦੇ ਤਮਗੇ ਜਿੱਤੇ।ਉਨ੍ਹਾਂ ਕਿਹਾ ਕਿ ਜਦਕਿ ਅੰਡਰ 17 ਸ਼੍ਰੇਣੀ ਦੇ ਵਿਅਕਤੀਗਤ ਮੁਕਾਬਲੇ ’ਚ ਗੁਰਸਿਮਰਨ ਸਿੰਘ 9ਵੀਂ-ਬੀ ਨੇ ਸੋਨ ਤਮਗਾ, ਸਿੰਗਲ ਸੋਟੀ ਟੀਮ ਮੁਕਾਬਲੇ ’ਚ ਗੁਰਸਿਮਰਨ ਸਿੰਘ 11ਵੀਂ-ਬੀ, ਕਿਰਪਨਜੋਤ ਸਿੰਘ 8ਵੀਂ-ਏ, ਹਰਪ੍ਰੀਤ ਸਿੰਘ 11ਵੀਂ-ਏ ਅਤੇ ਗੁਰਬੀਰ ਸਿੰਘ 8ਵੀਂ-ਏ ਨੇ ਸੋਨ ਤਮਗੇ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੰਡਰ 19 ਸ਼੍ਰੇਣੀ ਦੇ ਵਿਅਕਤੀਗਤ ਮੁਕਾਬਲੇ ’ਚ ਨਮਨਦੀਪ ਸਿੰਘ (11ਵੀਂ ਆਰਟਸ) ਨੇ ਚਾਂਦੀ ਦਾ ਤਮਗਾ ਜਿੱਤਿਆ।ਉਨ੍ਹਾਂ ਕਿਹਾ ਕਿ ਸਕੂਲ ਨੇ ਜ਼ੋਨਲ ਪੱਧਰ ਗਤਕਾ ਚੈਂਪੀਅਨਸ਼ਿਪ ’ਚ ਅੰਡਰ 14 ਅਤੇ ਅੰਡਰ 17 ਸ਼੍ਰੇਣੀਆਂ ’ਚ ਸਮੁੱਚੀ ਪਹਿਲੀ ਸਥਿਤੀ ਵੀ ਹਾਸਲ ਕੀਤੀ।ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਗਤਕਾ ਸਿੱਖ ਮਾਰਸ਼ਲ ਆਰਟ ਦਾ ਇੱਕ ਅਹਿਮ ਹਿੱਸਾ ਹੈ ਜੋ ਆਤਮ-ਰੱਖਿਆ ਲਈ ਵਰਤਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਗਤਕਾ ਇੱਕ ਖਿਡਾਰੀ ਨੂੰ ਮਨੁੱਖੀ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨਾ, ਨਿਡਰ, ਨਿਸਵਾਰਥ ਬਣਨਾ ਅਤੇ ਗੁਰਮਤਿ ਅਨੁਸਾਰ ਜੀਵਨ ਜਿਉਣਾ ਸਿਖਾਉਂਦਾ ਹੈ।ਉਨ੍ਹਾਂ ਨੇ ਗਤਕਾ ਕੋਚ ਮਨਿੰਦਰ ਸਿੰਘ ਨੂੰ ਵੀ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ, ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਖ਼ਤ ਸਿਖਲਾਈ ਨਾਲ ਵਿਦਿਆਰਥੀਆਂ ਨੇ ਉਕਤ ਪ੍ਰਾਪਤੀਆਂ ਹਾਸਲ ਕੀਤੀਆਂ।
ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜ਼ੂਦ ਸਨ।

Check Also

ਮਿਰਜ਼ਾ ਸਾਹਿਬਾਂ ਨੇ ਵਿਰਸਾ ਵਿਹਾਰ ਵਿਖੇ ਦਰਸ਼ਕਾਂ ਦਾ ਦਿਲ ਜਿੱਤਿਆ

ਅੰਮ੍ਰਿਤਸਰ, 8 ਸਤੰਬਰ (ਦੀਪ ਦਵਿੰਦਰ ਸਿੰਘ) – ਏਟ ਰਸ ਪਲੇਅਰ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ …