Saturday, September 5, 2026

25 ਜਨਵਰੀ ਨੂੰ ਹੋਣ ਵਾਲੇ ਕੱਬਡੀ ਟੂਰਨਾਮੈਂਟ ਸਬੰਧੀ ਕੀਤੀ ਬੈਠਕ

ਅੰਤਰਾਸ਼ਟਰੀ ਪੱਧਰ ਦੇ ਕੱਬਡੀ ਦੇ ਖਿਡਾਰੀਆਂ ਤੋਂ ਇਲਾਵਾ ਗਤਕੇ ਦੀਆਂ ਟੀਮਾਂ ਲੈਣਗੀਆਂ ਭਾਗ

PPN2001201515

ਛੇਹਰਟਾ, 19 ਜਨਵਰੀ (ਕੁਲਦੀਪ ਸਿੰਘ ਨੋਬਲ) – ਬਸੰਤ ਪੰਚਮੀ ਮੇਲੇ ‘ਤੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਚੌਥਾ ਕਬੱਡੀ ਟੂਰਨਾਮੈਂਟ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਗੁਰੂ ਕੀ ਵਡਾਲੀ ਦੇ ਪ੍ਰਧਾਨ ਹਰਭਿੰਦਰ ਸਿੰਘ ਮਾਨ ਕੈਨੇਡਾ ਦੀ ਪ੍ਰਧਾਨਗੀ ਹੇਠ ਕਰਵਾਏ ਜਾਣ ਸੰਬਧੀ ਬੈਠਕ ਦਾ ਆਯੋਜਨ ਸੰਨ ਸਾਹਿਬ ਰੋਡ ਸਥਿਤ ਵੜੈਚ ਫਾਰਮ ਹਾਉਸ ਵਿਖੇ ਕੀਤੀ ਗਈ।ਬੈਠਕ ਵਿੱਚ ਵਿੱਚ ਕੱਲਬ ਦੇ ਮੈਬਰਾਂ ਤੋ ਇਲਾਵਾ ਇਲਾਕੇ ਦੀਆ ਨਾਮਵਰ ਸ਼ਖਸੀਅਤ ਤੇ ਹਲਕਾ ਪੱਛਮੀ ਦੇ ਸੀਨੀਅਰ ਅਕਾਲੀ ਆਗੂ ਤੇ ਵਰਕਿੰਗ ਕਮੇਟੀ ਮੈਬਰ ਜਥੇ. ਦਿਲਬਾਗ ਸਿੰਘ ਵਡਾਲੀ, ਛੇਹਰਟਾ ਸਰਕਲ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮਾਨ, ਯੂਥ ਅਕਾਲੀ ਦਲ ਦੇ ਰਾਸ਼ਟਰੀ ਸਕੱਤਰ ਗੁਰਪ੍ਰੀਤ ਸਿੰਘ ਵਡਾਲੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।ਇਸ ਮੋਕੇ ਕੱਲਬ ਦੇ ਪ੍ਰਧਾਨ ਹਰਭਿੰਦਰ ਸਿੰਘ ਮਾਨ ਕੈਨੇਡਾ ਨੇ ਕਿਹਾ ਕਿ ਹਰ ਸਾਲ ਬਸੰਤ ਪੰਚਮੀ ਮੇਲੇ ਦੋਰਾਨ ਕੱਲਬ ਦੇ ਸਮੂਹ ਮੈਬਰਾਂ ਵਲੋ ਗੁਰੁਦਵਾਰਾ ਛੇਹਰਟਾ ਸਾਹਿਬ ਦੀ ਪਾਰਕ ਨਜਦੀਕ ਕੱਬਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਤੇ ਇਸ ਵਾਰ ਵੀ ਕੱਬਡੀ ਟੂਰਨਾਮੈਂਟ 25 ਜਨਵਰੀ ਨੂੰ ਬਾਦ ਦੁਪਾਹਿਰ 2 ਵਜੇ ਨਜ਼ਦੀਕ ਗੁਰਦੁਆਰਾ ਛੇਹਰਟਾ ਸਾਹਿਬ ਵਿੱਖੇ ਮੈਨੇਜਰ ਜਥੇ. ਦਿਲਬਾਗ ਸਿੰਘ ਧੌਲ ਅਤੇ ਕੱਲਬ ਮੈਬਰਾਂ ਦੇ ਸਹਿਯੋਗ ਸਦਕਾ ਕਰਵਾਇਆ ਜਾਵੇਗਾ, ਜਿਸ ਵਿੱਚ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾ ਪੁੱਜਣਗੀਆਂ।ਉਨਾਂ ਕਿਹਾ ਕਿ ਕੱਬਡੀ ਟੁਰਨਾਮੈਟ ਵਿੱਚ ਗਤਕੇ ਦੀਆਂ ਟੀਮਾਂ ਤੋ ਇਲਾਵਾ ਅੰਤਰਾਸ਼ਟਰੀ ਪੱਧਰ ਦੇ ਕੱਬਡੀ ਦੇ ਖਿਡਾਰੀ ਭਾਗ ਲੈਣਗੇ ਤੇ ਜੇਤੂ ਖਿਡਾਰੀਆ ਨੂੰ ਇਨਾਮ ਤਕਸੀਮ ਕੀਤੇ ਜਾਣਗੇ।ਇਸ ਮੋਕੇ ਅਰੁਣ ਸਰਮਾ, ਜਸਪਾਲ ਸਿੰਘ ਜੱਸ, ਕੁਲਬੀਰ ਸਿੰਘ ਵੜੈਚ, ਨਿਸ਼ਾਨ ਸਿੰਘ ਮਾਨ ਡੇਅਰੀ ਵਾਲੇ, ਦਿਲਾਵਰ ਸਿੰਘ ਵੜੈਚ, ਨਵਜੋਤ ਸਿੰਘ ਵੜੈਚ, ਅੰਮ੍ਰਿਤਪਾਲ ਸਿੰਘ ਵੜੈਚ, ਬਾਬਾ ਲਖਵਿੰਦਰ ਸਿੰਘ, ਬਲਜੀਤ ਸਿੰਘ ਲਾਟੂ ਆਦਿ ਹਾਜਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply