Saturday, April 11, 2026

ਦਿੱਲੀ ਵਿੱਚ ਕਾਂਗਰਸ ਤੇ ਆਪ ਦੇ ਉਮੀਦਵਾਰ ਤਿਣਕਿਆਂ ਵਾਂਗ ਉੱਡਣਗੇ -ਮਜੀਠੀਆ

ਗਹਿਰੀ ਮੰਡੀ ਮਾਰਕੀਟ ਕਮੇਟੀ ਦੇ ਚੈਅਰਮੈਨ ਤਰਸਿਕਾ ਅਤੇ ਉਪ ਚੇਅਰਮੈਨ ਕੰਗ ਦੀ ਕੀਤੀ ਤਾਜਪੋਸ਼ੀ
ਕਿਹਾ ਦਿਲੀ ‘ਚ ਭਾਜਪਾ-ਅਕਾਲੀ ਗਠਜੋੜ ਦੀ ਸਰਕਾਰ ਬਣਨੀ ਤੈਅ, ਬਾਜਵਾ ਨਾ ਤੇਰਾਂ ‘ਚ ਨਾ ਤਿੰਨਾਂ ‘ਚ ਨਾ ਪਲੇਰਾਂ ‘ਚ ਨਾ ਸਪੇਅਰਾਂ ‘ਚ

PPN2001201521
ਜੰਡਿਆਲਾ/ ਗਹਿਰੀ ਮੰਡੀ/ਖਜਾਲਾ, 19 ਜਨਵਰੀ (ਹਰਿੰਦਰਪਾਲ ਸਿੰਘ/ ਡਾ. ਨਰਿੰਦਰ ਸਿੰਘ/ਸਿਕੰਦਰ ਸਿੰਘ)- ‘ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਰਕਾਰ ਬਣਨ ਤੋਂ ਬਾਅਦ ਜੋ ਫੈਸਲੇ ਲੈਕੇ ਨੀਤੀਆਂ ਲਾਗੂ ਕੀਤੀਆਂ ਗਈਆਂ , ਉਨਾਂ ਦਾ ਪ੍ਰਭਾਵ ਅੱਜ ਹਰੇਕ ਦੇਸ਼ਵਾਸੀ ‘ਤੇ ਹੈ ਅਤੇ ਇਸ ਸਦਕਾ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਹੇਠ ਸਰਕਾਰ ਬਣਨੀ ਲਗਭਗ ਤੈਅ ਹੈ।
ਉਕਤ ਦਾਅਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਚੈਅਰਮੈਨ ਸ: ਮਨਜੀਤ ਸਿੰਘ ਤਰਸਿਕਾ ਅਤੇ ਉਪ ਚੇਅਰਮੈਨ ਸੁਰਜੀਤ ਸਿੰਘ ਕੰਗ ਨੂੰ ਕੁਰਸੀ ‘ਤੇ ਬਿਠਾਉਣ ਮੌਕੇ ਕਰਵਾਏ ਸਾਦੇ ਸਮਾਗਮ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ।ਉਨਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦਾ ਗਠਜੋੜ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ।ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਲੰਮਾ ਸਮਾਂ ਰਾਜ-ਭਾਗ ਹੰਢਾਉਂਦੇ ਹੋਏ ਆਪਣੇ ਘਰ ਭਰਨ ਤੋਂ ਸਿਵਾਇ ਲੋਕਾਂ ਲਈ ਕੁੱਝ ਨਹੀ ਕੀਤਾ, ਉਸੇ ਤਰਾਂ ਆਪ ਦੇ ਕੇਜਰੀਵਾਲ ਖਿਆਲੀ ਪਲਾਓ ਪਕਾਉਣ ‘ਚ ਮਸ਼ਰੂਫ ਰਹੇ, ਜਿਸ ਕਰਕੇ ਕਾਂਗਰਸ ਤੇ ਆਪ ਦੇ ਉਮੀਦਵਾਰ ਦਿਲੀ ਚੋਣਾਂ ਵਿਚ ਤਿਣਕਿਆਂ ਦੀ ਤਰਾਂ ਉਡ ਜਾਣਗੇ।ਉਹਨਾਂ ਆਪ ਉਤੇ ਸਤਾ ਦੌਰਾਨ ਲੋਕਾਂ ਨਾਲ ਵਾਅਦਾ ਖਿਲਾਫੀ ਦੇ ਦੋਸ਼ ਲਗਾਏ।
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਦੀ ਕਾਂਗਰਸ ਵਿਚ ਹੋ ਰਹੀ ਦੁਰਗਤੀ ਬਾਰੇ ਵਿਅੰਗ ਕਸਦਿਆਂ ਕਿਹਾ ਕਿ ਉਸਦੀ ਹਾਲਤ ਤਾਂ ‘ਨਾ ਤੇਰਾਂ ਵਿੱਚ, ਨਾ ਤਿੰਨਾਂ ਵਿੱਚ-ਨਾ ਪਲੇਅਰਾਂ ਵਿੱਚ ਤੇ ਨਾ ਸਪੇਅਰਾਂ ਵਿੱਚ’ ਵਾਲੀ ਹੋਈ ਪਈ ਹੈ।ਕਾਂਗਰਸ ਦੇ ਵਰਕਰ ਤੱਕ ਉਸ ਨਾਲ ਚੱਲ ਕੇ ਰਾਜੀ ਨਹੀਂ ਅਤੇ ਉਪਰੋਂ ਕੈਪਟਨ ਅਮਰਿੰਦਰ ਸਿੰਘ ਵੱਖਰੀ ਤਲਵਾਰ ਸੂਤੀ ਬੈਠੇ ਹਨ।
ਇਸ ਮੌਕੇ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਉਨਾਂ ਗਹਿਰੀ ਮੰਡੀ ਦੇ ਨਵਨਿਯੁਤ ਚੇਅਰਮੈਨ ਸ: ਤਰਸਿਕਾ ਅਤੇ ਉਪ ਚੇਅਰਮੈਨ ਸ: ਕੰਗ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਕੇ ਕਿਸਾਨ, ਮਜ਼ਦੂਰ ਅਤੇ ਆੜਤੀਆ ਭਾਈਚਾਰੇ ਦੀ ਸੇਵਾ ਕਰਨ ਲਈ ਕਿਹਾ। ਇਸ ਮੌਕੇ ਸ: ਤਰਸਿਕਾ ਅਤੇ ਕੰਗ ਨੇ ਲੋਕਾਂ ਦੀਆਂ ਆਸਾਂ ਉਮੀਦਾਂ ‘ਤੇ ਖਰਾ ਉਤਰਨ ਦਾ ਵਚਨ ਦਿਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ, ਜਿਲਾ ਪ੍ਰਧਾਨ ਵੀਰ ਸਿੰਘ ਲੋਪੋਕੇ, ਸ੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਤੇ ਅਮਰਜੀਤ ਸਿੰਘ ਭਲਾਈਪੁਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਅਕਾਲੀ ਜਥਾ ਅੰਮ੍ਰਿਤਸਰ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ, ਜੰਡਿਆਲਾ ਦੇ ਸ਼ਹਿਰੀ ਪ੍ਰਧਾਨ ਸਰੂਪ ਸਿੰਘ ਸੰਤ, ਰਾਜ ਕੁਮਾਰ ਮਲਹੋਤਰਾ, ਰਵਿੰਦਰਪਾਲ ਸਿੰਘ ਕੁੱਕੂ , ਤਲਬੀਰ ਸਿੰਘ ਗਿਲ, ਪ੍ਰੋ: ਸਰਚਾਂਦ ਸਿੰਘ ਅਤੇ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਪੰਚ-ਸਰਪੰਚ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply