Saturday, September 12, 2026

ਕੌਮੀ ਖੇਡ ਹਾਕੀ ‘ਚ ਪੰਜਾਬ ਦੀ ਟੀਮ ਨੇ ਹਾਸਲ ਕੀਤਾ ਪਹਿਲਾ ਸਥਾਨ

ਸਕੂਲ ਪਹੁੰਚਣ ਪ੍ਰਬੰਧਕਾਂ ਵਲੋਂ ਟੀਮ ਦਾ ਭਰਵਾਂ ਸਵਾਗਤ

PPN2101201512

ਛੇਹਰਟਾ, 21 ਜਨਵਰੀ (ਕੁਲਦੀਪ ਸਿੰਘ ਨੋਬਲ) – ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ) ਵਲੋਂ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਕਰਵਾਈ ਗਈ 5 ਦਿਨਾ 60ਵੀਆਂ ਅੰਡਰ 17 ਨੈਸ਼ਨਲ ਹਾਕੀ ਪ੍ਰਤੀਯੋਗਤਾ (ਲੜਕੇ) ਵਿਚ ਪੰਜਾਬ ਰਾਜ ਦੀ ਹਾਕੀ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਮਗਾ ਤੇ ਟਰਾਫੀ ਹਾਸਲ ਕੀਤੀ।ਇਸ ਪ੍ਰਤੀਯੋਗਤਾ ਵਿਚ ਇਹ ਟੀਮ ਡੀ.ਪੀ ਸਲਵਿੰਦਰ ਸਿੰਘ ਤੇ ਮਨਿੰਦਰ ਸਿੰਘ ਦੀ ਅਗਵਾਈ ਹੇਂਠ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿੰਨਾਂ ਵਿਚ ਪੰਜਾਬ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ।ਇਸ ਟੀਮ ਦੇ ਖਿਡਾਰੀਆਂ ਦਾ ਜਿੱਥੇ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਕੋਚਾਂ ਵਲੋਂ ਸਵਾਗਤ ਕੀਤਾ ਗਿਆ।ਉਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਤਿੰਨ ਹਾਕੀ ਵਿੰਗ ਦੇ ਖਿਡਾਰੀਆਂ ਸੁਖਵਿੰਦਰ ਸਿੰਘ, ਨਵਿੰਦਰ ਸਿੰਘ ਤੇ ਨਵਜੌਤ ਸਿੰਘ ਦਾ ਪ੍ਰਿੰਸੀਪਲ ਨਿਰਮਲ ਸਿੰਘ ਤੇ ਸਕੂਲ ਪ੍ਰਬੰਧਕਾਂ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ ਤੇ ਇੰਨਾਂ ਖੇਡਾਂ ਵਿਚ ਸਕੂਲ ਦਾ ਨਾਂ ਰੌਸ਼ਨ ਕਰਨ ‘ਤੇ ਉੱਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਵਾਇਸ ਪ੍ਰਿੰਸੀਪਲ ਆਸ਼ੂ ਸਰੀਨ, ਪ੍ਰਭਜੌਤ ਕੌਰ, ਬਲਦੇਵ ਸਿੰਘ, ਗੁਰਵੰਤ ਸਿੰਘ, ਪ੍ਰਦੀਪ ਕੁਮਾਰ, ਡੀਪੀ ਸਲਵਿੰਦਰ ਸਿੰਘ, ਕਰਮਜੀਤ ਕੌਰ, ਜਸਵੰਤ ਰਾਏ, ਰਾਕੇਸ਼ ਸਿੰਘ, ਨਿਰਮਲ ਸਿੰਘ, ਮਨਿੰਦਰ ਸਿੰਘ, ਆਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply