Saturday, July 25, 2026

ਸਰਕਾਰੀ ਸਕੂਲ਼ ਟਾਊਨ ਹਾਲ ਨੇ ‘ਇੰਡੀਆ ਵਾਟਰ ਵੀਕ’ ਮਨਾਇਆ

PPN2101201514

ਛੇਹਰਟਾ, 21 ਜਨਵਰੀ (ਕੁਲਦੀਪ ਸਿੰਘ ਨੋਬਲ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਤੇ ਪਿ੍ਰੰਸੀਪਲ ਬਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਅੰਮ੍ਰਿਤਸਰ ਦੀ ਅਗਵਾਈ ਹੇਠ ਸਕੂਲ ਵਿਚ ਇੰਡੀਆ ਵਾਟਰ ਵੀਕ ‘ਹਮਾਰਾ ਜਲ, ਹਮਾਰਾ ਜੀਵਨ’ ਮਨਾਇਆ ਗਿਆ।ਪ੍ਰੋਗਰਾਮ ਤਹਿਤ ਸਭ ਤੋ ਪਹਿਲਾ ਸਵੇਰ ਦੀ ਸਭਾ ਵਿੱਚ ਸ਼ੀ੍ਰਮਤੀ ਮਨੀਸ਼ਾ ਲੈਕਚਰਾਰ ਹਿਸਾਬ ਅਤੇ ਈਕੋ ਕੱਲਬ ਇੰਚਾਰਜ ਵਲੋ ਬੱਚਿਆਂ ਨੂੰ ਪਾਣੀ ਦੀ ਮੱਹਤਤਾ, ਦੁਰਪਯੋਗ ਅਤੇ ਇਸ ਦੇ ਸਦ-ਉਪਯਯੋਗਾਂ ਬਾਰੇ ਜਾਣਕਾਰੀ ਦਿਤੀ ਗਈ।ਉਨਾਂ ਕਿਹਾ ਕਿ ਕਿਸ ਤਰਾਂ ਅਸੀ ਰੋਜਾਨਾ ਜੀਵਨ ਵਿਚ ਬਾਥਰੂਮਾਂ ਵਿਚ ਫੱਲਸ਼ ਦੀ ਟੈਂਕੀ ਦਾ ਪ੍ਰਯੋਗ ਕਰਨ ਦੀ ਥਾਂ ਬਾਲਟੀ ਦੇ ਨਾਲ ਪਾਣੀ ਦੀ ਵਰਤੋ, ਨਹਾਉਣ ਲਈ ਸ਼ਾਵਰ ਦੀ ਥਾਂ ਬਾਲਟੀ ਅਤੇ ਮੱਗ ਨਾਲ ਪਾਣੀ ਦੀ ਵਰਤੋ, ਲੀਕ ਹੋ ਰਹੀਆਂ ਟੂਟੀਆਂ ਨੂੰ ਠੀਕ ਕਰਵਾ ਕੇ, ਘਰਾਂ ਵਿਚ ਕਪੜੇ ਧੌਣ ਵੇਲੇ, ਬੁਰਸ਼ ਕਰਨ ਵੇਲੇ ਨਲਕਾ ਖੁੱਲਾ ਨਾ ਰੱਖ ਕੇ ਅਤੇ ਹੋਰ ਰੋਜਾਨਾ ਜੀਵਨ ਵਿਚ ਛੋਟੇ ਛੋਟੇ ਕੰਮਾਂ ਵਿਚ ਕਿਵੇਂ ਭਾਰੀ ਮਾਤਰਾ ਵਿਚ ਪਾਣੀ ਦਾ ਬਚਾਅ ਕਰ ਸਕਦੇ ਹਾਂ। ਸਕੂਲ ਪਿ੍ਰੰਸੀਪਲ ਨੇ ਬੱਚਿਆਂ ਨੂੰ ਦੱਸਿਆ ਕਿ ਪਾਣੀ ਸਾਡਾ ਜੀਵਨ ਹੈ ਅਤੇ ਇਸ ਦੀ ਦੁਰਵਰਤੋ ਸਾਨੂੰ ਭਵਿੱਖ ਵਿਚ ਅਤੇ ਸਾਡੀ ਆਉਣ ਵਾਲੀਆ ਪੀੜੀਆਂ ਨੂੰ ਮੁਸ਼ਕਲ ਵਿਚ ਖੜੀ ਕਰ ਦੇਵੇਗੀ।ਇਸ ਮੌਕੇ ਵਿਦਿਆਰਥੀਆ ਦੇ ਭਾਸ਼ਣ ਮੁਕਾਬਲੇ ਵਿਚ ਗਿਆਰਵੀਂ ਡੀ ਦੇ ਪ੍ਰਭਜੀਤ ਸਿੰਘ ਨੇ ਪਹਿਲਾ ਸਥਾਨ, ਛੇਵੀਂ ਦਾ ਹਰਮਨਦੀਪ ਦੂਜੇ, ਬਾਰ੍ਹ੍ਹਵੀਂ ਏ ਦਾ ਅਰਸ਼ਪ੍ਰੀਤ ਸਿੰਘ ਅਤੇ ਦਸਵੀ ਦੇ ਜਸਪ੍ਰੀ੍ਰਤ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਅਤੇ ਕਰਨ ਪੁੰਜ ਨੇ ਕੰਸੋਲੇਸ਼ਨ ਇਨਾਮ ਪਾ੍ਪਤ ਕੀਤਾ।ਮੈਡਮ ਮਨੀਸ਼ਾ ਦੀ ਦੇਖਰੇਖ ਵਿਚ ਬੱਚਿਆਂ ਦਾ ਪੇਟਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਮਨਜਿੰਦਰ ਸਿੰਘ ਗਿਆਰ੍ਹਵੀਂ ਡੀ ਨੇ ਪਹਿਲਾ, ਵਿਸਾਲਦੀਪ ਗਿਆਰਵੀਂ ਬੀ ਨੇ ਦੂਜਾ ਤੇ ਮੁਕੇਸ਼ ਦਸਵੀਂ ਬੀ ਨੇ ਤੀਜਾ ਸਥਾਨ ਪਾ੍ਰਪਤ ਕੀਤਾ। ਛੇਵੀ ਤੋ ਅਠਵੀ ਜਮਾਤ ਤੱਕ ਦੇ ਮੁਕਾਬਲੇ ਵਿਚ ਸਤਵੀ ਦੇ ਕਰਨਪ੍ਰੀਤ ਨੇ ਪਹਿਲਾ, ਛੇਵੀ ਦੇ ਅਰਜੁਨ ਨੇ ਦੂਜਾ ਅਤੇ ਛੇਵੀ ਦੇ ਵਿਵੇਕ ਨੇ ਤੀਜਾ ਸਥਾਨ ਪਾ੍ਰਪਤ ਕੀਤਾ ।ਸਕੂਲ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ ।ਇਸ ਹਫਤੇ ਦੌਰਾਨ ਸ਼ਹਿਰ ਦੀ “ਸਾਥੀ” ਨਾਂ ਦੀ ਸੰਸਥਾ ਵਲੋਂ ਵੀ ਸਕੂਲ ਵਿਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਡਾ. ਪਰਸ਼ੋਤਮ ਲਾਲ ਜਨਰਲ ਸੱਕਤਰ ਅਤੇ ਖੇੜਾ ਪ੍ਰਧਾਨ ਵਲੋ ਬੱਚਿਆਂ ਨੂੰ ਜਲ ਬਚਾਉਣ ਦੇ ਆਸਾਨ ਤਰੀਕੇ ਦੱਸੇ ਗਏ। ਇਸ ਮੌਕੇ ਗੁਰਦੀਪ ਸਿੰਘ, ਹਰਪ੍ਰੀਤ ਪਾਲ, ਸੁਦੀਪ ਸਿੰਘ, ਵਿਵੇਕ ਦੇਵਗਨ, ਸਿੰਮੀ ਬੇਦੀ, ਰਣਜੀਤ ਸਿੰਘ, ਕੁਲਬੀਰ ਕੋਰ, ਅਮੀਤਾ, ਕੇਵਲ ਕਿਸ਼ੋਰ, ਕੁਲਵਿੰਦਰਬੀਰ ਸਿੰਘ, ਜੋਗਿੰਦਰ ਸਿੰਘ, ਵੀਨਾ ਕੁਮਾਰੀ, ਜਗਦੀਸ਼ ਕੌਰ, ਨਿਸ਼ੀ, ਰਾਜਬੀਰ ਕੌਰ, ਸੰਦੀਪ ਸਿੰਘ, ਅਨਿਲ ਸ਼ਾਸਤਰੀ, ਜਸਜੀਤ ਕੌਰ, ਅਨਿਲ ਪ੍ਰਤਾਪ, ਰੇਨੂੰ, ਪੂਜਾ, ਰਾਜੇਸ਼ ਬੇਰੀ ਆਦਿ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply