ਅੰਮ੍ਰਿਤਸਰ, 21 ਜਨਵਰੀ (ਸਾਜਨ ਮਹਿਰਾ) – ਸ਼੍ਰੀ ਬਾਬੋਸਾ ਭਗਤ ਪਰਿਵਾਰ ਵਲੋਂ ਭਗਤ ਸੰਦੀਪ ਸਹਿਗਲ ਦੀ ਅਗਵਾਈ ਵਿੱਚ ਨਵਾਂ ਕੋਟ ਵਿਖੇ ਮੀਟਿੰਗ ਕੀਤੀ ਗਈ।ਜਿਸ ਵਿੱਚ ਭਗਤ ਸੰਦੀਪ ਸਹਿਗਲ ਨੇ ਗੱਲਬਾਤ ਕਰਦਿਆ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬੋਸਾ ਦਾ ਜਨਮ ਉਤਸਵ 24-1-2015 ਦਿਨ ਸ਼ਨੀਵਾਰ ਸ਼ਿਵਮ ਪੈੇਲਸ ਨਵਾਂਕੋਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬਾਬੋਸਾ ਦਾ ਜਨਮ ਰਾਜਸਥਾਨ ਦੇ ਸ਼ਹਿਰ ਚੁਰੂ ਮਾਤਾ ਛਗਨੀ ਤੇ ਪਿਤਾ ਘੇਵਰਚੰਦ ਦੇ ਘਰ ਬਸੰਤ ਪੰਚਮੀ ਨੂੰ ਹੋਇਆ ਸੀ।ਬਾਬੋਸਾ ਜੀ ਮਾਤਾ ਹਨੂਮਾਨ ਭਗਤ ਸੀ ਅਤੇ ਜਲਦੀ ਹੀ ਅੰਮ੍ਰਿਤਸਰ ਵਿੱਚ ਵੀ ਬਾਬੋਸਾ ਜੀ ਦਾ ਮੰਦਰ ਬਣੇਗਾ।ਉਨ੍ਹਾਂ ਕਿਹਾ ਕਿ ਬਾਬੋਸਾ ਜੀ ਦੇ ਜਨਮ ਉਤਸਵ ਮੌਕੇ ਅੰਮ੍ਰਿਤਸਰ ਦੇ ਵਿਨੋਦ ਗੋਸਵਾਮੀ ਭਜਨਾ ਦਾ ਗੁਣਗਾਣ ਕਰਨਗੇ।ਇਸ ਮੌਕੇ ਅਲੋਕਿਕ ਸ਼ਿੰਗਾਰ ਅਤੇ ਛਪਣ ਭੋਗ ਲਗਾਏ ਜਾਣਗੇ।ਇਸ ਮੌਕੇ ਵੱਦ-ਚੱੜ ਕੇ ਹਾਜਰੀਆਂ ਭਰਨ।ਇਸ ਮੌਕੇ ਸ਼ਾਲਨੀ ਸਹਿਗਲ, ਲਲਿਤ ਕੁਮਾਰ, ਡਾ.ਸੋਨੀਆ ਰਾਣਾ, ਸੁਨੀਲ ਸਹਿਗਲ, ਦੀਪਕ ਬਾਂਸਲ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …