Saturday, September 12, 2026

ਧਰਮਪੁਰਾ ਕਲੌਨੀ ਬਟਾਲਾ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ

PPN2501201514

ਬਟਾਲਾ, 25 ਜਨਵਰੀ (ਨਰਿੰਦਰ ਬਰਨਾਲ) – ਵੋਟਰ ਦਿਵਸ ਦੀ ਮਹਾਨਤਾ ਨੂੰ ਬਰਕਰਾਰ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਵਿਖੇ ਵੋਟਰ ਦਿਵਸ ਮਨਾਇਆ ਗਿਆ।ਬੂਥ ਨੰਬਰ 95, 96੬, 97 ਦੇ ਬੀ ਐਲ ਓ ਅਜਮੇਰ ਸਿੰੰਘ ਧਰਮਪੁਰਾ, ਬਲਦੇਵ ਸਿੰਘ ਤੇ ਦਿਲਬਾਗ ਸਿੰਘ ਕੋਲੋਂ ਕੀਤੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਵਿਖੇ ਤਿੰਨ ਬੂਥ ਹਨ, ਇਹਨਾ ਬੂਥਾਂ ਉਪਰ ਵੀ ਨਵੇ ਬਣੇ ਵੋਟਰਾਂ ਨੂੰ ਵੋਟਰ ਕਾਰਡ ਵੰਡੇ ਗਏ ਤੇ ਵੋਟ ਦੇ ਅਧਿਕਾਰ ਪ੍ਰਤੀ ਜਾਣੂ ਕਰਵਾਉਦਿਆਂ ਬੀ ਐਲ ਓ ਅਜਮੇਰ ਸਿੰਘ ਨੇ ਕਿਹਾ ਜੇਕਰ ਅਸੀ ਚੰਗੇ ਲੋਕਤੰਤਰ ਦੀ ਕਾਮਨਾ ਕਰਦੇ ਹਾਂ ਤਾਂ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਸੂਝ-ਬੂਝ ਨਾਲ ਕਰਨਾ ਚਾਹੀਦਾ ਹੈ।ਵੋਟ ਦਾ ਸਹੀ ਇਸਤੇਮਾਲ ਕੀਤਿਆਂ ਹੀ ਵਧੀਆ ਲੋਕਤੰਤਰ ਦੀ ਸਥਾਪਨਾਕੀਤਾ ਜਾ ਸਕਦੀ ਹੈ ਤੇ ਦੇਸ ਵੀ ਤਰੱਕੀ ਕਰ ਸਕਦਾ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply