
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) -ਪ੍ਰਧਾਨ ਮੰਤਰੀ ਨੇ ਸਉਦੀ ਅਰਬ ਦੇ ਸ਼ਾਹ ਅਬਦੁੱਲਾ ਦੀ ਮੌਤ ਤੇ ਡੂੰਘਾ ਸੋਗ ਪ੍ਰਗਟ ਕੀਤਾ। ਉਹਨਾਂ ਨੇ ਆਪਣੇ ਸੋਗ ਸੁਨੇਹੇ ਵਿੱਚ ਕਿਹਾ ਕਿ ਸ਼ਾਹ ਅਬਦੁੱਲਾ ਦੀ ਮੌਤ ਨਾਲ ਅਸੀਂ ਇਕ ਅਜਿਹੀ ਅਹਿਮ ਸ਼ਖਸੀਅਤ ਖੋਹ ਦਿੱਤੀ ਹੈ, ਜਿਸ ਨੇ ਆਪਣੇ ਦੇਸ਼ ਉੱਤੇ ਇਕ ਅਮਿੱਟ ਛਾਪ ਛੱਡੀ ਹੈ। ਉਹਨਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਉਹਨਾਂ ਦੇ ਨਾਲ ਹਨ, ਜਿਹਨਾਂ ਨੇ ਆਪਣਾ ਮਾਰਗ ਦਰਸ਼ਕ ਸ਼ਾਹ ਅਬਦੁੱਲਾ ਖੋਹ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਕਰਾਉਨ ਪ੍ਰਿੰਸ ਸਲਮਾਨ ਨਾਲ ਗੱਲਬਾਤ ਕੀਤੀ ਸੀ ਅਤੇ ਸ਼ਾਹ ਅਬਦੁੱਲਾ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ।
Punjab Post Daily Online Newspaper & Print Media