ਵਿਰਾਸਤ ਸ਼ਹਿਰ ਵਿਕਾਸ ਯੋਜਨਾ ਦਾ ਆਰੰਭ – ਕੇਂਦਰ ਕਰੇਗਾ ਸਾਰਾ ਖਰਚ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਐਮ ਵੈਂਕਿਊ ਨਾਇਡੂ ਨੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਅਤੇ ਮੁੜ ਸੁਰਜੀਤ ਲਈ ਰਾਸ਼ਟਰੀ ਵਿਰਾਸਤ ਵਿਕਾਸ ਅਤੇ ਪ੍ਰੋਤਸਾਹਨ ਯੋਜਨਾ ਹਿਰਦਯ ਦਾ ਉਦਘਾਟਨ ਕੀਤਾ। ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਡਾਕਟਰ ਮਹੇਸ਼ ਸ਼ਰਮਾ ਅਤੇ ਇਸ ਯੋਜਨਾ ਹੇਠ ਚੁਣੇ ਗਏ ਵੱਖ-ਵੱਖ ਸ਼ਹਿਰਾਂ ਦੇ ਪ੍ਰਤੀਨਿੱਧਤਵ ਕਰਨ ਵਾਲੇ ਲੋਕਸਭਾ ਸਾਂਸਦਾ ਨੇ ਵੀ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਸ਼੍ਰੀ ਨਾਇਡੂ ਨੇ ਕਿਹਾ ਕਿ ਸੱਭਿਆਚਾਰ ਅਤੇ ਵਿਰਾਸਤ ਨੂੰ ਅਣਦੇਖਾ ਕਰਕੇ ਕੋਈ ਵੀ ਰਾਸ਼ਟਰ ਪ੍ਰਗਤੀ ਨਹੀਂ ਕਰ ਸਕਦਾ। ਭਾਰਤ ਵੱਖ-ਵੱਖ ਭਾਸ਼ਾਵਾ ਅਤੇ ਧਰਮਾ ਦੀ ਭੂਮੀ ਹੈ ਅਤੇ ਸਾਨੂੰ ਸਾਰੇ ਤਰ੍ਹਾਂ ਦੀਆਂ ਵਿਰਾਸਤਾ ਦਾ ਬਚਾਅ ਕਰਨਾ ਹੈ। ਹਿਰਦਯ ਯੋਜਨਾ ਹੇਠ ਪੰਜਾਬ ਦੇ ਅੰਮ੍ਰਿਤਸਰ ਸਮੇਤ ਦੇਸ਼ ਦੀਆਂ 12 ਵਿਰਾਸਤਾ ਨੂੰ ਸ਼ਾਮਲ ਕੀਤਾ ਗਿਆ। ਇਸ ਸਕੀਮ ਹੇਠ ਅੰਮ੍ਰਿਤਸਰ ਜ਼ਿਲ੍ਹੇ ਨੂੰ ਅਗਲੇ ਦੋ ਸਾਲਾਂ ਵਿੱਚ 69.31 ਕਰੋੜ ਰੁਪਏ ਖਰਚ ਕੀਤੇ ਜਾਣਗੇ।