Sunday, December 22, 2024

ਪੰਜਾਬ ਦੇ 15 ਕਰਮਚਾਰੀਆਂ ਨੂੰ ਸ਼ਲਾਘਾਯੋਗ ਸੇਵਾ ਅਤੇ 2 ਨੂੰ ਵਧੀਆ ਕਾਰਗੁਜ਼ਾਰੀ ਲਈ ਪੁਲਿਸ ਮੈਡਲ

ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) -ਇਸ ਸਾਲ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ ਤੇ 967 ਕਰਮੀਆਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ 25 ਕਰਮੀਆਂ ਨੂੰ, ਵੀਰਤਾ ਲਈ ਪੁਲਿਸ ਮੈਡਲ ਨਾਲ 132 ਕਰਮੀਆਂ ਨੂੰ, ਵਧੀਆਂ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ 98 ਕਰਮੀਆਂ ਨੂੰ ਅਤੇ ਸ਼ਲਾਘਾਯੋਗ ਸੇਵਾ ਲਈ ਪੁਲਿਸ ਮੈਡਲ ਨਾਲ 712 ਕਰਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

                               ਪੰਜਾਬ ਜਾਂਚ ਪੜ੍ਹਤਾਲ ਬਿਓਰੋ ਦੇ ਡਾਇਰੈਕਟਰ ਏ ਡੀ ਜੀ ਪੀ ਸ਼੍ਰੀ ਵਿਰੇਸ਼ ਕੁਮਾਰ ਭਵਰਾ ਤੇ ਪੰਜਾਬ ਦੇ ਅੰਮ੍ਰਿਤਸਰ ਸਰਹੱਦ ਦੇ ਆਈ ਜੀ ਪੀ ਸ਼੍ਰੀ ਈਸ਼ਵਰ ਚੰਦਰ ਨੂੰ ਵਧੀਆਂ ਕਾਰਗੁਜ਼ਾਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਦਿੱਤੇ ਜਾਣਗੇ। ਇਸ ਤੋਂ ਇਲਾਵਾ 15 ਸ਼ਲਾਘਾਯੋਗ ਪੁਲਿਸ ਐਵਾਰਡ ਦਿੱਤੇ ਜਾਣਗੇ। ਇਹਨਾਂ ਵਿੱਚ ਪੰਜਾਬ ਕਰਾਇਮ ਚੋਕਸੀ ਬਿਓਰੋ ਦੇ ਡੀ ਆਈ ਜੀ ਸ਼੍ਰੀ ਰਜਿੰਦਰ ਸਿੰਘ, ਪੰਜਾਬ ਪੀ ਏ ਪੀ 80ਵੀਂ ਬਟਾਲੀਅਨ ਜਲੰਧਰ ਦੇ ਕਮਾਂਡੈਟ ਸ਼੍ਰੀ ਤੁਲਸੀ ਰਾਮ, ਅੰਮ੍ਰਿਤਸਰ ਸ਼ਹਿਰ ਦੇ ਐਸ ਪੀ ਕਮ ਏ ਡੀ ਸੀ ਪੀ ਸ਼੍ਰੀ ਪਰਮਪਾਲ ਸਿੰਘ, ਪਟਿਆਲਾ ਹੈਡ ਕੁਆਟਰ ਐਸ ਪੀ ਸ਼੍ਰੀ ਸ਼ਰਨਜੀਤ ਸਿੰਘ, ਨਾਬਾ ਦੇ ਐਸ ਐਚ ਓ ਇੰਸਪੈਕਟਰ ਸ਼੍ਰੀ ਸੁਖਬੀਰ ਸਿੰਘ, ਲੁਧਿਆਣਾ ਹੈਬੋਵਾਲ ਦੇ ਐਸ ਐਚ ਓ ਇੰਸਪੈਕਟਰ ਸ਼੍ਰੀ ਅਮਰਜੀਤ ਸਿੰਘ, ਪੀ ਆਰ ਟੀ ਸੀ ਜਹਾਨਖੇਲਾਂ ਦੇ ਐਸ ਆਈ ਸ਼੍ਰੀ ਚਰਨਜੀਤ ਸਿੰਘ, ਚੰਡੀਗੜ੍ਹ ਸੀ ਆਈ ਡੀ ਇਕਾਈ ਦੇ ਸਬ ਇੰਸਪੈਕਟਰ ਸ਼੍ਰੀ ਜਸਵੰਤ ਸਿੰਘ, ਜਲੰਧਰ ਸੀ ਆਰ ਸੀ ਦੇ ਐਸ ਆਈ ਸ਼੍ਰੀ ਜਗਦੀਸ਼ ਸਿੰਘ, ਪਟਿਆਲਾ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਐਸ ਆਈ ਸ਼੍ਰੀ ਚੰਨਾਂ ਸਿੰਘ, ਲੁਧਿਆਣਾ ਪੁਲਿਸ ਲਾਈਨ ਦੇ ਐਸ ਆਈ ਸ਼੍ਰੀ ਮੇਘਰਾਜ ਸਿੰਘ, ਕੋਟਭਾਈ ਐਸ ਐਚ ਓ ਦੇ ਐਸ ਆਈ ਸ਼੍ਰੀ ਬਿਕਰਮਜੀਤ ਸਿੰਘ, ਨਾਰੋਕੋਟਿਕਸ ਸੈਲ ਅੰਮ੍ਰਿਤਸਰ ਦੇ ਏ ਐਸ ਆਈ ਸ਼੍ਰੀ ਰਮੇਸ਼ ਕੁਮਾਰ, ਪੀ ਆਰ ਟੀ ਸੀ ਜਹਾਨਖੇਲਾਂ ਦੇ ਏ ਐਸ ਆਈ ਸ਼੍ਰੀ ਨਰੇਸ਼ ਕੁਮਾਰ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਏ ਐਸ ਆਈ ਸ਼੍ਰੀ ਰਵੀਦੱਤ ਸ਼ਾਮਲ ਸਨ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply