Tuesday, March 17, 2026

ਖ਼ਾਲਸਾ ਕਾਲਜ ਦੇ ਪ੍ਰੋ: ਬਲਵਿੰਦਰ ਸਿੰਘ ਨੂੰ ਯੂ. ਜੀ. ਸੀ ਨੇ ‘ਰਿਸਰਚ ਐਵਾਰਡ’ ਨਾਲ ਨਿਵਾਜਿਆ

Prof. Balwinder Singh

ਅੰਮ੍ਰਿਤਸਰ, 3 ਫਰਵਰੀ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਵਿਖੇ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋ: ਬਲਵਿੰਦਰ ਸਿੰਘ ਨੂੰ ਯੂ. ਜੀ. ਸੀ. ਵੱਲੋਂ ‘ਰਿਸਰਚ ਐਵਾਰਡ’ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ।ਉਨ੍ਹਾਂ ਨੂੰ ਇਹ ਵਿਸ਼ੇ ‘ਤੇ ਚਲ ਰਹੀ ਖੋਜ ਲਈ ਦਿੱਤਾ ਗਿਆ। ਜਿਸ ਦੌਰਾਨ ਉਹ 2 ਸਾਲ ਤੱਕ ਬਾਇਓਟੈਕਨਾਲੋਜੀ ਦੇ ਇਕ ਖਾਸ ਪ੍ਰੋਜੈਕਟ ਤੇ ਸੁਤੰਤਰ ਖੋਜ ਕਰਨਗੇ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਪ੍ਰੋਫੈਸਰ ਨੂੰ ਐਵਾਰਡ ਮਿਲਣ ‘ਤੇ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਪ੍ਰੋ: ਬਲਵਿੰਦਰ ਸਿੰਘ ਜਿੰਨ੍ਹਾਂ ਨੇ 41 ਕਰੀਬ ਖੋਜ ਪੱਤਰ ਲਿਖੇ ਹਨ ਤੇ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਪੱਤ੍ਰਿਕਾ ਵਿੱਚ ਛਪ ਵੀ ਚੁੱਕੇ ਹਨ।ਉਨ੍ਹਾਂ ਕਿਹਾ ਕਿ ਬਾਇਓਟੈਕਨਾਲੋਜੀ ਖਿੱਤੇ ਵਿੱਚ ਪ੍ਰੋ: ਬਲਵਿੰਦਰ ਸਿੰਘ ਦਾ ਕਾਫ਼ੀ ਵੱਡਾ ਯੋਗਦਾਨ ਹੈ ਜਿਸ ਦੇ ਪ੍ਰਮਾਣ ਸਕਦਾ ਉਨ੍ਹਾਂ ਨੂੰ ਇਹ ਰਿਸਰਚ ਐਵਾਰਡ ਹਾਸਲ ਹੋਇਆ ਹੈ।ਉਨ੍ਹਾਂ ਕਿਹਾ ਕਿ ਪ੍ਰੋ: ਬਲਵਿੰਦਰ ਸਿੰਘ ਪਹਿਲਾਂ ਬਹੁਤ ਰਿਸਰਚ ਐਵਾਰਡ ਹਾਸਲ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ‘ਯੰਗ ਸਾਇੰਸਟਿਸਟ’ ਦੇ ਸਨਮਾਨ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply