Friday, April 10, 2026

ਸ਼ਹੀਦ ਬਾਬਾ ਨੌਧ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਤੇ ਕੱਬਡੀ ਕੱਪ 15 ਨੂੰ ਜਥੇ. ਬਾਬਾ ਮੱਖਣ ਸਿੰਘ

PPN0402201508

ਅੰਮ੍ਰਤਸਰ, 3 ਫਰਵਰੀ (ਗੁਰਪ੍ਰੀਤ ਸਿੰਘ / ਸੁਖਬੀਰ ਸਿੰਘ) – ਗੁਰਦੁਆਰਾ ਸਮਾਧ ਬਾਬਾ ਨੌਧ ਸਿੰਘ ਜੀ ਤਰਨਤਾਰਨ ਰੋਡ, ਪਿੰਡ ਚੱਬਾ ਵਿਖੇ ਜਥੇ. ਮੱਖਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ ਵਾਲਿਆਂ ਦੀ ਯੋਗ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਨੋਧ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 15 ਫਰਵਰੀ ਦਿਨ ਐਤਵਾਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਨਾ ਦਲ ਦੇ ਮੀਤ ਜਥੇ. ਬਾਬਾ ਗੱਜਣ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕਰਵਾਈ ਜਾਵੇਗੀ ਅਤੇ 15 ਫਰਵਰੀ ਨੂੰ ਭੋਗ ਪੈਣ ਉਪਰੰਤ ਸਜਾਏ ਦੀਵਾਨਾਂ ਵਿੱਚ ਰਾਗੀ, ਢਾਡੀ, ਕਥਾਵਾਚਕ, ਕਵੀਸ਼ਰ ਗੁਰੂ ਜੱਸ ਸਣਾਉਣਗੇ।

ਜਿਕਰਯੋਗ ਹੈ ਕਿ ਇਹ ਉਹ ਪਵਿਤਰ ਅਸਥਾਨ ਹੈ ਜਿਥੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜ਼ਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਜਾ ਰਹੀ ਬੇਅਦਬੀ ਨੂੰ ਰੋਕਣ ਲਈ ਮੁਗ਼ਲ ਫੌਜ਼ਾਂ ਨਾਲ ਲੋਹਾ ਲੈਂੇਦੇ ਹੋਏੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਜਰਨੈਲ ਬਾਬਾ ਨੌਧ ਸਿੰਘ ਜੀ ਮੈਦਾਨ-ਏ-ਜੰਗ ਵਿੱਚ ਸ਼ਹੀਦੀ ਜਾਮ ਪੀ ਗਏ ਸਨ।
ਇਸ ਸਮਾਗਮ ਵਿੱਚ ਦੇਸ਼-ਵਿਦੇਸ ਤੋਂ ਪਹੁੰਚ ਰਹੀਆਂ ਸੰਗਤਾਂ ਤੋਂ ਇਲਾਵਾ ਸੰਤ ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸ਼ਿਰਕਤ ਕਰਨਗੇ ਅਤੇ ਸ਼ਾਮ ਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੋਪੀ ਫਰੰਦੀਪੁਰੀਆ, ਸੁਖਮਨ ਚੋਹਲਾ, ਬਾਬਾ ਕੁੰਮਾ ਸਿੰਘ ਕਬੱਡੀ ਅਕੈਡਮੀ ਸਤਲਾਣੀ ਸਾਹਿਬ ਅਤੇ ਬਾਬ ਨੋਧ ਸਿੰਘ ਕੱਬਡੀ ਅਕੈਡਮੀ ਚੱਬਾ ਦੀਆਂ ਟੀਮਾਂ ਵਿਚਾਲੇ ਕਬੱਡੀ ਕੱਪ ਤੋਂ ਇਲਾਵਾ ਨਿਹੰਗ ਸਿੰਘ ਫੌਜ਼ਾਂ ਦੇ ਘੋੜਸਵਾਰੀ ਅਤੇ ਨੇਜ਼ੇਬਾਜ਼ੀ ਦੇ ਕਰਤੱਬ ਵੀ ਕਰਵਾਏ ਜਾਣਗੇ।
ਇਸ ਸਮਾਗਮ ਵਿੱਚ ਬਾਬਾ ਗੁਰਸੇਵਕ ਸਿੰਘ ਗੁਰੂਵਾਲੀ, ਜਥੇ. ਮੰਗਵਿੰਦਰ ਸਿੰਘ ਖਾਪੜਖੇੜੀ, ਬਾਪੂ ਜਗੀਰ ਸਿੰਘ ਵਰਪਾਲ (ਦੋਵੇਂ ਸ਼੍ਰੋਮਣੀ ਮੈਂਬਰ ਕਮੇਟੀ), ਪ੍ਰਤਾਪ ਸਿੰਘ ਡਾਇ. ਡੇਅਰੀ ਵਿਕਾਸ ਬੋਰਡ, ਹਰਜੀਤ ਸਿੰਘ ਬਹੋੜੂ, ਸਰਪੰਚ ਦਿਲਬਾਗ ਸਿੰਘ ਚੱਬਾ, ਬਖਸ਼ੀਸ ਸਿੰਘ ਚਾਟੀਵਿੰਡ, ਗੁਰਮੁੱਖ ਸਿੰਘ ਸਾਬਕਾ ਸਰਪੰਚ ਚੱਬਾ, ਜੈਮਲ ਸਿੰਘ ਵਰਪਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਗਜੀਤ ਸਿੰਘ ਵਰਪਾਲ, ਅਵਤਾਰ ਸਿੰਘ ਇੱਬਣ, ਸਰਪੰਚ ਗੁਰਪਾਲ ਸਿੰਘ ਬਹੋੜੂ, ਸਰਪੰਚ ਦਿਲਬਾਗ ਸਿੰਘ ਮੰਡਿਆਲਾ, ਅਜਮੇਰ ਸਿੰਘ ਮਹਿਮਾ, ਦਿਲਬਾਗ ਸਿੰਘ ਆੜਤੀਆ, ਗੁਰਸਾਹਿਬ ਸਿੰਘ ਚਾਟੀਵਿੰਡ, ਮੁਲਖਜੀਤ ਸਿੰਘ ਲਾਡੀ, ਸਰਦੂਲ ਸਿੰਘ ਫੋਜੀ, ਦਿਲਬਾਗ ਸਿੰਘ ਭੋਲਾ, ਗੁਰਿੰਦਰਬੀਰ ਸਿੰਘ ਵਿਰਕ, ਦਰਬਾਰਾ ਸਿੰਘ ਚਾਟੀਵਿੰਡ, ਕੁਲਵੰਤ ਸਿੰਘ ਗੁਰੂਵਾਲੀ, ਗੁਰਬੀਰ ਸਿੰਘ ਬੱਬਾ, ਡਾ. ਸੁਰਜੀਤ ਸਿੰਘ, ਡਾ. ਸ਼ਰਨਜੀਤ ਸਿੰਘ, ਜਗਦੀਸ਼ ਸਿੰਘ, ਬਾਬਾ ਤਰਨਾ ਸਿੰਘ, ਬਾਬਾ ਸੁੱਖਾ ਸਿੰਘ, ਹਰਪਾਲ ਸਿੰਘ, ਮਲਕੀਤ ਸਿੰਘ ਵਣਚੜੀ, ਕੁਲਦੀਪ ਸਿੰਘ ਝੀਤੇ, ਬਲਬੀਰ ਸਿੰਘ, ਜਗਰੂਪ ਸਿੰਘ, ਮਨਦੀਪ ਸਿੰਘ ਵੜੈਚ, ਰਣਜੀਤ ਸਿੰਘ, ਅਸਵਨੀ ਕੁਮਾਰ ਸਾਬਕਾ ਸਰਪੰਚ ਚੱਬਾ, ਬਾਬਾ ਜੋਗਾ ਸਿੰਘ, ਪੂਰਨ ਸਿੰਘ ਚੱਬਾ, ਪਰਮਜੀਤ ਸਿੰਘ ਬਾਗਾ, ਪੰਜਾਬ ਸਿੰਘ, ਜਸਪਾਲ ਸਿੰਘ ਸਾਬਕਾ ਸਰਪੰਚ ਵਰਪਾਲ, ਸੰਦੀਪ ਸਿੰਘ ਮਿੱਠਾ, ਕੁਲਵਿੰਦਰ ਸਿੰਘ ਢਿੱਲੋਂ, ਪ੍ਰਧਾਨ ਗੁਰਚਰਨ ਸਿੰਘ, ਰਾਣਾ ਤੇ ਹੋਰ ਵੀ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply