ਚੰਗੇ ਕਾਰਜਾਂ ਲਈ ਗੁਰੂ ਅੱਗੇ ਅਰਦਾਸ ਕਰਨੀ ਜਰੂਰੀ ਹੈ – ਭਾਈ ਗੁਰਇਕਬਾਲ ਸਿੰਘ


ਅੰਮ੍ਰਿਤਸਰ, 4 ਫਰਵਰੀ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੀਨੀਅਰ ਸੰਕੈਡਰੀ ਪਬਲਿਕ ਸਕੂਲ ਬਰਾਂਚ-2, ਤਰਨ ਤਾਰਨ ਰੋਡ ਵਿਖੇ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਕੂਲ ਪ੍ਰਿੰਸੀਪਲ ਜਗਜੀਤ ਕੌਰ ਨੇ ਸਕੂਲ ਦੀ ਚੜ੍ਹਦੀ ਕਲਾ ਲਈ ਅਤੇ ਬੱਚਿਆਂ ਦੀ ਉਚ ਵਿਦਿਆ ਵਾਸਤੇ ਸਕੂਲ ਵਿਖੇ ਜੋਦੜੀ ਦਿਵਸ ਸਮਾਗਮ ਕਰਵਾਇਆ, ਜਿਸ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਟ ਪਾਠਾਂ ਦੇ ਭੋਗ ਪਾਏ ਗਏ।ਉਪਰੰਤ ਬਰਾਂਚ- 1 ਅਤੇ ਬਰਾਂਚ-2 ਸਕੂਲ ਦੇ ਬੱਚਿਆਂ ਨੇ ਰਸ ਭਿੰਨਾ ਕੀਰਤਨ ਕੀਤਾ । ਇਸ ਮੌਕੇ ਵਿਸ਼ੇਸ਼ ਤੋਰ ਤੇ ਭਾਈ ਗੁਰਇਕਬਾਲ ਸਿੰਘ ਜੀ ਨੇ ਵੀ ਕੀਰਤਨ ਦੀ ਹਾਜਰੀ ਭਰੀ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦੇ ਹੋਏ ਭਾਈ ਸਾਹਿਬ ਨੇ ਕਿਹਾ ਕਿ ਚੰਗਾ ਕੰਮ ਕਰਨ ਤੋਂ ਪਹਿਲਾਂ ਨਾਮ ਜਪਣਾ ਅਤੇ ਆਪਣੇ ਗੁਰੂ ਅੱਗੇ ਜੋਦੜੀ (ਅਰਦਾਸ) ਕਰਨੀ ਬਹੁਤ ਜਰੂਰੀ ਹੈ।
ਸਕੂਲ ਦੇ ਪਿ੍ਰੰਸੀਪਲ ਜਗਜੀਤ ਕੌਰ ਜੀ ਨੇ ਜੋ ਉਪਰਾਲਾ ਕੀਤਾ ਹੈ ਉਸ ਨਾਲ ਚੰਗੇ ਕੰਮ ਕਰਦਿਆਂ ਗੁਰੂ ਘਰ ਦੀ ਸੇਵਾ ਅਤੇ ਮਨੁੱਖਤਾ ਦੇ ਭਲੇ ਦੇ ਕਾਰਜ ਕੀਤੇ ਜਾ ਸਕਦੇ ਹਨ । ਉਨਾਂ ਕਿਹਾ ਕਿ ਸਕੂਲ ਵੀ ਇਕ ਗੁਰਦੁਆਰਾ ਹੈ, ਜਿੱਥੇ ਬੱਚਿਆਂ ਨੂੰ ਦੁਨਿਆਵੀ ਪੜਾਈ ਦੇ ਨਾਲ ਨਾਲ ਅਧਿਆਤਮਕ ਪੜਾਈ ਵੀ ਕਰਵਾਈ ਜਾਂਦੀ ਹੈ, ਇਸ ਮਕਸਦ ਨਾਲ ਇਹ ਸਮਾਗਮ ਕਰਵਾਏ ਜਾਂਦੇ ਹਨ ਤਾਂ ਕਿ ਬੱਚੇ ਪਰਮਾਤਮਾ ਨਾਲ ਜੁੜੇ ਰਹਿਣ ਅਤੇ ਵੱਡੇ ਹੋ ਕੇ ਬੇਮੁੱਖ ਨਾ ਨਿਕਲਣ।ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਜਗਜੀਤ ਕੌਰ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸਕੂਲ ਦੇ ਐੱਮ.ਡੀ. ਸ. ਰਜਿੰਦਰ ਸਿੰਘ, ਟਹਿਲਇੰਦਰ ਸਿੰਘ, ਭੁਪਿੰਦਰ ਸਿੰਘ (ਗਰਚਾ), ਭਾਈ ਹਰਮਿੰਦਰ ਸਿੰਘ (ਕਾਰ ਸੇਵਾ ਵਾਲੇ), ਬੀਬੀ ਜਤਿੰਦਰ ਕੌਰ, ਪ੍ਰਿੰਸੀਪਲ ਜਸਲੀਨ ਕੌਰ (ਬ੍ਰਾਂਚ-1), ਪਰਮਜੀਤ ਕੌਰ, ਰਣਜੀਤ ਸਿੰਘ (ਗੋਲਡੀ), ਗੁਰਪਾਲ ਸਿੰਘ (ਉਸਤਾਦ ਜੀ), ਰਾਜੂ ਵੀਰ (ਹਾਲ ਵਾਲੇ), ਤੇਜਪਾਲ ਸਿੰਘ ਵਿਸ਼ੇਸ਼ ਤੌਰ ਤੇ ਸੰਗਤ ਦੇ ਦਰਸ਼ਨ ਕੀਤੇ ।
Punjab Post Daily Online Newspaper & Print Media