ਅੰਮ੍ਰਿਤਸਰ, 4 ਫਰਵਰੀ (ਰੋਮਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਮਿਤੀ 06.2.2015 ਨੂੰ ਸਵੇਰੇ 11.00 ਵਜੇ ਵਿਭਾਗ ਵਿਖੇ ਪ੍ਰਸਿੱਧ ਪਰਵਾਸੀ ਲੇਖਿਕਾ ਸੁਰਜੀਤ ਕਲਸੀ ਨਾਲ ਰੂਬਰੂ ਸਮਾਗਮ ਕੀਤਾ ਜਾ ਰਿਹਾ ਹੈ। ਡਾ. ਹਰਿਭਜਨ ਸਿੰਘ ਭਾਟੀਆ, ਪ੍ਰੋਫ਼ੈਸਰ ਤੇ ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿਚ ਸੁਰਜੀਤ ਕਲਸੀ ਆਪਣੇ ਜੀਵਨ ਸਮਾਚਾਰਾਂ, ਆਪਣੀ ਰਚਨਾਕਾਰੀ ਦੇ ਸਫ਼ਰ, ਸਮਕਾਲੀ ਪਰਿਸਥਿਤੀਆਂ ਨਾਲ ਨਿਰੰਤਰ ਸਿਰਜੇ ਸੰਵਾਦ ਤੋਂ ਇਲਾਵਾ ਪਰਵਾਸ ਅਤੇ ਪਰਵਾਸੀ ਜੀਵਨ ਨਾਲ ਸੰਬੰਧਿਤ ਸਰੋਕਾਰਾਂ ਬਾਰੇ ਵਿਭਾਗ ਦੇ ਅਧਿਆਪਕਾਂ ਅਤੇ ਖੋਜ-ਵਿਦਿਆਰਥੀਆਂ ਨੂੰ ਜਾਣੂ ਕਰਵਾਉਣਗੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media