
ਹੁਸ਼ਿਆਰਪੁਰ, 4 ਫਰਵਰੀ (ਸਤਵਿੰਦਰ ਸਿੰਘ) – ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜੀ ਦੇ ਅਗਵਾਈ ਵਿਚ ਦੇਸ਼ ਦੇ ਵਿਕਾਸ ਵਿਚ ਚਲਾਈ ਗਈ ਵਿਕਾਸ ਦੀਆਂ ਨੀਤਿਆਂ ਨਾਲ ਜਨਤਾ ਦਾ ਵਿਸ਼ਵਾਸ਼ ਭਾਜਪਾ ਵਿਚ ਦਿਨ ਪ੍ਰਤੀਦਿਨ ਵੱਧ ਰਿਹਾ ਹੈ, ਜਿਸਦੇ ਕਾਰਨ ਦਿਨ ਪ੍ਰਤੀਦਿਨ ਭਾਰੀ ਗਿਣਤੀ ਵਿਚ ਲੋਕ ਆਏ ਦਿਨ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।ਇਨ੍ਹਾ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਅਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੀਤਾ।ਇਸ ਦੌਰਾਨ ਗੜ੍ਹਦੀਵਾਲਾ ਮੰਡਲ ਪ੍ਰਧਾਨ ਸੰਜੀਵ ਮਿਨਹਾਸ ਦੀ ਪ੍ਰੇਰਣਾ ਨਾਲ ਭਾਜਪਾ ਨੂੰ ਉਸ ਸਮੇਂ ਭਾਰੀ ਤਾਕਤ ਮਿਲੀ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਮੰਨੇ ਜਾਂਦੇ ਸਾਬਕਾ ਕੌਂਸਲਰ ਸ਼ਿਵ ਕੁਮਾਰ ਆਪਣੇ ਸਾਥੀਆਂ ਸਮੇਂਤ ਕਾਂਗਰਸ ਨੂੰ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ।ਇਸ ਮੌਕੇ’ਤੇ ਸ਼ਿਵ ਕੁਮਾਰ ਦੇ ਨਾਲ ਸਾਬਕਾ ਕੌਂਸਲਰ ਵਿਕਰਮ ਕੁਮਾਰ ਵਿੱਕੀ, ਇਕਬਾਲ ਸਿੰਘ, ਸੋਨੂੰ, ਜਰਨੈਲ ਸਿੰਘ, ਪੰਕਜ, ਹਰਵਿੰਦਰਪਾਲ ਪੁਰੀ, ਰਾਜੂ, ਸੁਰਿੰਦਰ ਕੁਮਾਰ ਭੀਮਾ ਅਤੇ ਰਾਜਿੰਦਰ ਕੁਮਾਰ ਕੁਕੂ ਆਦਿ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ।
ਇਸ ਦੌਰਾਨ ਸੰਸਦ ਮੈਂਬਰ ਖੰਨਾ ਅਤੇ ਕੇਂਦਰੀ ਰਾਜ ਮੰਤਰੀ ਸਾਂਪਲਾ ਨੇ ਸਿਰੋਪਾ ਪਹਿਨਾ ਕੇ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਂਦੇ ਹੋਏ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।ਇਸ ਮੌਕੇ’ਤੇ ਗੜ੍ਹਦੀਵਾਲ ਦੇ ਮੰਡਲ ਪ੍ਰਧਾਨ ਸੰਜੀਵ ਮਿਨਹਾਸ ਨੇ ਕਿਹਾ ਕਿ ਸਾਬਕਾ ਕੌਂਸਲਰ ਸ਼ਿਵ ਕੁਮਾਰ ਸ਼ਹਿਰ ਵਿਚ ਇਕ ਪਹਿਚਾਨ ਰੱਖਣ ਵਾਲੇ ਆਗੂ ਹੈ, ਉਨ੍ਹਾਂ ਪਾਰਟੀ ਵਿਚ ਆਉਣ ਨਾਲ ਭਾਜਪਾ ਨੂੰ ਮਜਬੂਤੀ ਮਿਲੀ ਹੈ।ਇਸ ਮੌਕੇ ਭਾਜਪਾ ਪ੍ਰਧਾਨ ਸੰਜੀਵ ਮਿਨਹਾਸ, ਰਾਜੂ ਗੁਪਤਾ, ਧਰਮਿੰਦਰ ਸੋਨੂੰ, ਗੋਪਾਲ ਐਰੀ, ਕੈਪਟਨ ਕਰਨ ਸਿੰਘ, ਕੈਪਟਰ ਗੁਰਵਿੰਦਰ ਸਿੰਘ, ਕੈਪਟਰ ਸਰੂਪ ਸਿੰਘ, ਕਪੂਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media