ਦੇਸ਼ ਵਿਕਾਸ, ਸਥਿਰਤਾ ਤੇ ਆਰਥਿਕ ਮਜ਼ਬੂਤੀ ਦੀਆਂ ਲੀਹਾਂ ਤੇ ਆਵੇਗਾ – ਪ੍ਰਿੰ. ਬਲਵਿੰਦਰ ਸਿੰਘ

ਅੰਮ੍ਰਿਤਸਰ, 7 ਫਰਵਰੀ (ਗੁਰਪ੍ਰੀਤ ਸਿੰਘ) – ਵਿੱਦਿਅਕ ਖੇਤਰ ਨਾਲ ਜੁੜੇ ਵੱਖ-ਵੱਖ ਬੋਰਡਾਂ ਦੇ ਵੱਲੋਂ ਲਈ ਜਾਣ ਵਾਲੀ ਦੱਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਤੋਂ ਪਹਿਲਾਂ ਨੌਵੀਂ ਤੇ ਗਿਆਂਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦੱਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀਆਂ ਦੇਣ ਦਾ ਸਿਲਸਿਲਾ ਵੀ ਪੂਰੇ ਜੋਰਾਂ ਤੇ ਹੈ। ਜਿਸ ਦੇ ਚੱਲਦਿਆ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਸ੍ਰੀ ਅੰਮ੍ਰਿਤਸਰ ਦੇ ਗਿਆਂਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੱਲੋਂ ਪ੍ਰਿੰਸੀਪਲ ਬੀ.ਐੱਸ ਪੱਧਰੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਸ਼ਾਨ ਵਿੱਚ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜੋ ਕਿ ਯਾਦਗਾਰੀ ਹੋ ਨਿਬੜੀ ਇਸ ਸਮਾਰੋਹ ਦੇ ਦੌਰਾਨ ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਐਸਜੀਪੀਸੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਜਦੋਂ ਕਿ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਤਿੰਦਰਬੀਰ ਸਿੰਘ ਤੇ ਸਟੇਟ ਐਵਾਰਡੀ ਪ੍ਰਿੰਸੀਪਲ ਜਤਿੰਦਰਪਾਲ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਸਮੂਹ ਸ਼ਬਦ ਗਾਇਨ ਦੇ ਨਾਲ ਹੋਈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਰਹੁਰੀਤਾਂ, ਰਵਾਇਤਾ ਤੇ ਪ੍ਰੰਪਰਾਵਾਂ ਦੀ ਬਾਤ ਪਾਉਂਦੇ ਰੰਗਾਰੰਗ ਪ੍ਰੋਗਰਾਮ ਦੀ ਬੇਮਿਸਾਲ ਪੇਸ਼ਕਾਰੀ ਵੀ ਕੀਤੀ ਗਈ ਜਦੋਂ ਕਿ ਸਿੱਖ ਵਿਰਸੇ ਦੇ ਸੁਨਿਹਰੀ ਇਤਿਹਾਸ ਦੀ ਝਲਕ ਦਰਸਾਉਂਦੇ ਧਾਰਮਿਕ ਪ੍ਰੋਗਰਾਮ ਤੇ ਇਕਾਂਗੀ ਨੇ ਘੰਟਿਆਂ ਬੱਧੀ ਦਰਸ਼ਕਾਂ ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਬੈਠਣ ਲਈ ਮਜ਼ਬੂਰ ਕੀਤਾ।ਡਾਇਰੈਕਟਰ ਸਪੋਰਟਸ ਸ਼੍ਰੋਮਣੀ ਕਮੇਟੀ ਪ੍ਰਿੰ. ਬਲਵਿੰਦਰ ਸਿੰਘ ਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਤਿੰਦਰਬੀਰ ਸਿੰਘ ਨੇ ਸਾਂਝੇ ਤੌਰ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦੇਦਿਆਂ ਕਿਹਾ ਕਿ ਉਹ ਸਮੇਂ ਦੇ ਹਾਣੀ ਬਣਨ ਦੇ ਨਾਲ-ਨਾਲ ਆਪਣੇ ਸੁਨਹਿਰੀ ਭਵਿੱਖ ਲਈ ਉਸ ਉੱਚ ਸਿੱਖਿਆ ਦੀ ਚੋਣ ਕਰਨ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਤਰੱਕੀ ਭਰਪੂਰ ਤੇ ਖੁਸ਼ਹਾਲ ਬਣ ਸਕੇ। ਉਨ੍ਹਾਂ ਕਿਹਾ ਤਾਂ ਹੀ ਦੇਸ਼ ਵਿਕਾਸ, ਸਥਿਰਤਾ ਤੇ ਆਰਥਿਕ ਮਜ਼ਬੂਤੀ ਦੀਆਂ ਲੀਹਾਂ ਤੇ ਆਵੇਗਾ।ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਅਨਿਖੱੜਵੇ ਅੰਗ ਗਿੱਧੇ ਤੇ ਭੰਗੜੇ ਦੀ ਲਾਜਵਾਬ ਪੇਸ਼ਕਾਰੀ ਕੀਤੀ ਗਈ ਤੇ ਤੋਹਫਿਆਂ ਦਾ ਅਦਾਨ-ਪ੍ਰਦਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰ. ਆਰ.ਕੇ. ਭਾਰਦਵਾਜ, ਪਿੰ. ਪਵਿੰਦਰ ਕੌਰ, ਪ੍ਰਿੰ. ਜਤਿੰਦਰਪਾਲ ਸਿੰਘ, ਪ੍ਰਿੰ. ਮਨਿੰਦਰਪਾਲ ਕੌਰ, ਸੁਖਦੇਵ ਸਿੰਘ, ਪ੍ਰਮੋਦ ਮਿੱਢਾ, ਤਰਲੋਕ ਸਿੰਘ, ਸਰਬਜੀਤ ਸਿੰਘ, ਕਰਨਵੀਰ ਸਿੰਘ, ਮੈਡਮ ਲਖਵਿੰਦਰ ਕੌਰ,ਮੈਡਮ ਅਮਰਜੀਤ ਕੌਰ, ਮੈਡਮ ਸੰਦੀਪ ਕੌਰ, ਮੈਡਮ ਅਰਵਿੰਨ ਕੌਰ, ਮੈਡਮ ਸਿੰਮਲਜੋਤ ਕੌਰ, ਮੈਡਮ ਗੁਰਵਿੰਦਰ ਕੌਰ, ਜਰਮਨਜੀਤ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਹਨ।
Punjab Post Daily Online Newspaper & Print Media