
ਅੰਮ੍ਰਿਤਸਰ, 7 ਫਰਵਰੀ (ਰੋਮਿਤ ਸਰਮਾ) – ਕੌਮ ਦੇ ਮਹਾਨ ਸੰਤ ਧਰਮ ਗੁਰੂ ਸਤਿਗੁਰੂ ਗਿਆਨ ਨਾਥ ਜੀ ਦਾ ਇਤਿਹਾਸਿਕ ਸਲਾਨਾ ਮੇਲਾ ਭਗਵਾਨ ਵਾਲਮੀਕਿ ਧੂਨਾ ਸਾਹਿਬ ਟਰੱਸਟ 10 ਫਰਵਰੀ ਨੂੰ ਸ਼ਰਧਾ ਨਾਲ ਮਨਾਏਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਮਹਾਰਾਜ ਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਧੂਨਾ ਸਾਹਿਬ ਦੀ ਹੋਈ ਮੀਟਿੰਗ ਦੋਰਾਨ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਤਿਗੁਰੂ ਗਿਅਨ ਨਾਥ ਜੀ ਮਹਾਰਾਜ ਦਾ ਸਲਾਨਾ ਜੌੜ੍ਹ ਮੇਲਾ ਮਨਾਇਆ ਜਾਦਾਂ ਹੈ ਤੇ ਇਸ ਸਾਲ ਵੀ ਸ਼ਰਧਾ ਸਹਿਤ ਮਨਾਇਆ ਜਾਵੇਗਾ। ਉਨਾਂ ਕਿਹਾ ਕਿ 8 ਫਰਵਰੀ ਤੋ ਸ਼੍ਰੀ ਯੋਗਵਾਸ਼ਿਸ਼ਟ ਮਹਾ ਰਮਾਇਣ ਸਾਹਿਬ ਦੇ ਪਾਠ ਅਰੰਭ ਕੀਤੇ ਜਾਣਗੇ ਤੇ 10 ਫਰਵਰੀ ਨੂੰ ਭੋਗ ਪਾਏ ਜਾਣਗੇ।ਉਨਾਂ ਕਿਹਾ ਕਿ 9 ਫਰਵਰੀ ਰਾਤ 8-00 ਵੱਜੇ ਤੋ ਭਗਵਾਨ ਵਾਲਮੀਕਿ ਸੰਤਸੰਗ ਕੀਤਾ ਜਾਵੇਗਾ ਤੇ ਸਮਾਜ ਦੇ ਸਤ ਇਸ ਮੋਕੇ ਸੰਗਤਾਂ ਨੂੰ ਅਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ।ਉਨਾਂ ਕਿਹਾ ਕਿ ਗੁਰੂ ਗਿਆਨ ਨਾਥ ਜੀ ਮਹਾਰਾਜ ਦੀ ਬਾਣੀ ਦਾ ਇਲਾਹੀ ਪਾਠ ਵੀ ਕੀਤਾ ਜਾਵੇਗਾ। ਮੇਲੇ ਦੌਰਾਨ ਕੌਮ ਦੇ ਉਨਾਂ੍ਹ ਯੋਧਿਆ ਨੂੰ ਵੀ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ, ਜਿਨਾਂ ਪਾਵਨ ਵਾਲਮੀਕਿ ਤੀਰਥ ਦੇ ਸਰੋਵਰ ਵਿਖੇੇ ਬਣ ਰਹੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਮੰਦਿਰ ਦੇ ਲਈ ਸ਼ੰਘਰਸ਼ ਕਰਕੇ ਆਪਣਾ ਯੋਗਦਾਨ ਦਿੱਤਾ।ਉਨਾਂ੍ਹ ਕਿਹਾ ਕਿ ਸੰਗਤਾਂ ਲਈ ਲੰਗਰ ਸਾਰਾ ਦਿਨ ਅਟੁੱਟ ਚੱਲੇਗਾ।ਇਸ ਮੋਕੇ ਹੋਰਨਾ ਤੋ ਇਲਾਵਾ ਉਪ ਚੇਅਰਮੈਨ ਨਰਿੰਦਰ ਕੁਮਾਰ ਬਾਉ ਲਾਲ, ਇੰਗਲੈਂਡ ਤੋ ਆਏ ਸੁਖਦੇਵ ਸਿੰਘ ਗਿੱਲ, ਵਿਰਸਾ ਨਾਥ, ਮਸ਼ਿਆ ਨਾਥ, ਸੱਜਣ ਕੁਮਾਰ ਖੋਸ਼ਲਾ, ਹੀਰਾ ਸਿੰਘ, ਪ੍ਰਗਟ ਨਾਥ ਆਦਿ ਮੋਜੂਦ ਸਨ।
Punjab Post Daily Online Newspaper & Print Media