Monday, March 30, 2026

ਵਾਰਡ ਨੰਬਰ 14 ਦੀ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਵਾਂਗੇ- ਸੁੱਖ ਉਮਰਪੁਰਾ

PPN0802201502

ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਸ਼ੋ੍ਰਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਦੇ ਸਹਿਰੀ ਬਟਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੇ ਅਮਨਦੀਪ ਸਿੰਘ ਗਿੰਨੀ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸz. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸਹੂਲਤਾਂ ਦੇ ਕੇ ਖੁਸ਼ ਕੀਤਾ ਹੈ ਅਤੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁਕਿਆ ਹੈ, ਜਿਸ ਨਾਲ ਗਰੀਬ ਵਰਗ ਦੇ ਲੋਕ ਵੀ ਤਰੱਕੀ ਕਰ ਰਹੇ ਹਨ।ਉਮਰਪੁਰਾ ਨੇ 25 ਫਰਵਰੀ ਨੂੰ ਹੋ ਰਹੀਆਂ ਪੰਜਾਬ ਵਿਚ ਨਗਰ ਕੌਸਲ ਚੋਣਾ ਬਾਰੇ ਆਖਿਆ ਕਿ ਹਲਕਾ ਇੰਚਾਰਜ ਬਟਾਲਾ ਲਖਬੀਰ ਸਿੰਘ ਲੋਧੀਨੰਗਲ ਵੱਲੋ ਅਕਾਲੀ ਦਲ ਦਾ ਜਿਹੜਾ ਵੀ 14 ਨੰਬਰ ਵਾਰਡ ਦਾ ਕੌਸਲਰ ਚੋਣਾ ਵਿਚ ਖੜਾ ਕੀਤਾ ਜਾਵੇਗਾ।ਊਸ ਦੀ ਜਿੱਤ ਯਕੀਨੀ ਬਣਾਊਣ ਵਾਸਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਰੇਕ ਵੋਟਰ ਨੂੰ ਪ੍ਰੇਰਿਤ ਕਰਨ ਵਿਚ ਕੋਈ ਕਸਰ ਨਹੀ ਛੱਡਣਗੇ ਅਤੇ ਇਹ ਸੀਟ ਜਿੱਤਾ ਕੇ ਅਕਾਲੀ ਦਲ ਦੀ ਝੋਲੀ ਵਿਚ ਪਾਊਣਗੇ।ਇਸ ਮੌਕੇ ਸੁਖਵਿੰਦਰ ਸਿੰਘ ਸਾਗਰਪੁਰਾ ਪੰਜਾਬ ਮਜਬੀ ਸਿਖ ਮੋਰਚਾ ਦੇ ਮੈਬਰ ਗਵਰਨਰ ਬਾਡੀ ਸਤਨਾਮ ਸਿੰਘ ਉਮਰਪੁਰਾ,ਪਰਮਜੀਤ ਸਿੰਘ ਫੌਜੀ, ਗਗਨਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ, ਲੱਕੀ, ਗੁਰਵਿੰਦਰ ਸਿੰਘ ਚਾਹਲ, ਕੁਲਦੀਪ ਸਿੰਘ ਨਾਗਰਾ, ਹਰਜੀਤ ਸਿੰਘ ਜੀਤੀ, ਬਲਕਾਰ ਸਿੰਘ ਭੋਲਾ ਤੇ ਹੰਸਾ ਸਿੰਘ ਉਮਰਪੁਰਾ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply