Monday, March 16, 2026

ਦਿੱਲੀ ਕਮੇਟੀ ਵਲੋਂ ਬਸੰਤ ਰਾਗ ‘ਤੇ ਅਧਾਰਿਤ ਪੰਜ ਦਿਨਾ ਕੀਰਤਨ ਸਮਾਗਮ 11 ਫਰਵਰੀ ਤੋਂ

Rana Paramjit Singhਨਵੀਂ ਦਿੱਲੀ, 9 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀਆਂ ਦੇ ਨਿਸ਼ਚਿਤ ਰਾਗਾਂ ਵਿੱਚ ਗਾਇਣ ਦੀ ਪ੍ਰਾਚੀਨ ਪਰੰਪਰਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਰੰਭੇ ਗਏ ਉਪਰਾਲੇ ਦੇ ਅਧੀਨ 11 ਤੋਂ 15 ਫਰਵਰੀ ਐਤਵਾਰ ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਸੰਤ ਰਾਗ ਅਧਾਰਤ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਇਨ੍ਹਾਂ ਪੰਜਾਂ ਦਿਨਾਂ ਵਿੱਚ ਰੋਜ਼ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਪੰਥ ਪ੍ਰਵਾਨਿਤ ਪ੍ਰਸਿੱਧ ਕੀਰਤਨੀ ਜੱਥੇ ਬਸੰਤ ਰਾਗ ਦੀਆਂ ਬਾਣੀਆ ਦਾ ਕੀਰਤਨ ਕਰਨਗੇ।
ਉਨ੍ਹਾਂ ਦੱਸਿਆ ਕਿ 11 ਫਰਵਰੀ ਬੁੱਧਵਾਰ ਨੂੰ ਭਾਈ ਪਰਮਜੀਤ ਸਿੰਘ (ਹਜ਼ੂਰੀ ਰਾਗੀ ਗੁ. ਸੀਸ ਗੰਜ ਸਾਹਿਬ), ਭਾਈ ਵੀਰ ਬਨੀਤ ਸਿੰਘ ਕਰਮਜੀਤ ਸਿੰਘ (ਪਟੇਲ ਨਗਰ), ਵਿਦਿਆਰਥੀ ਗੁਰਮਤਿ ਕਾਲਜ (ਗੁ. ਮਾਤਾ ਸੁੰਦਰੀ ਜੀ), ਵਿਦਿਆਰਥੀ ਅਨਹਦ ਨਾਦ, 12 ਫਰਵਰੀ ਵੀਰਵਾਰ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਸ਼ਾਂਤ, ਭਾਈ ਰਣਜੀਤ ਸਿੰਘ ਖਾਲਸਾ, ਭਾਈ ਸਤਿੰਦਰ ਸਿੰਘ ਸਰਤਾਜ, ਭਾਈ ਕੁਲਵੰਤ ਸਿੰਘ ਪ੍ਰਭਾਤ ਅਤੇ ਵਿਦਿਆਰਥੀ ਜੱਵਦੀ ਟਕਸਾਲ ਲੁਧਿਆਣਾ, 13 ਫਰਵਰੀ ਸ਼ੁਕਰਵਾਰ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਰੁਣਪਾਲ ਸਿੰਘ, ਭਾਈ ਗੁਰਫਤਹਿ ਸਿੰਘ ਸ਼ਾਂਤ, ਭਾਈ ਸੁਰਜੀਤ ਸਿੰਘ ਰਸੀਲਾ, ਭਾਈ ਮਨੋਹਰ ਸਿੰਘ ਭਾਈ ਗੁਰਿੰਦਰ ਸਿੰਘ ਅਤੇ ਪ੍ਰੋ. ਕਰਤਾਰ ਸਿਘ (ਸ੍ਰੀ ਅਨੰਦਪੁਰ ਸਾਹਿਬ), 14 ਫਰਵਰੀ ਸ਼ਨੀਵਾਰ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ, ਭਾਈ ਦਰਸ਼ਨ ਸਿੰਘ ਨਿਰਮਲ, ਭਾਈ ਜਗਦੀਪ ਸਿੰਘ, ਭਾਈ ਮਨਪ੍ਰੀਤ ਸਿੰਘ ਅਤੇ ਪਟਿਆਲਾ ਯੂਨੀਵਰਸਿਟੀ ਦੇ ਡਾ. ਗੁਰਨਾਮ ਸਿੰਘ, 15 ਫਰਵਰੀ ਐਤਵਾਰ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੇਲ ਸਿੰਘ, ਭਾਈ ਅਜੀਤ ਸਿੰਘ ਕੁਲਬੀਰ ਸਿੰਘ, ਭਾਈ ਪ੍ਰੇਮ ਸਿੰਘ ਬੰਧੂ, ਭਾਈ ਹਰਜੀਤ ਸਿੰਘ ਗੁਰਦੀਪ ਸਿੰਘ, ਜਵੱਦੀ ਟਕਸਾਲ ਦੇ ਭਾਈ ਸ੍ਰੀਪਾਲ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਜੱਥੇ ਬਸੰਤ ਰਾਗ ਵਿੱਚ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply