Saturday, September 12, 2026

ਅੰਤਰ-ਯੂਨੀਵਰਸਿਟੀ ਟਰਾਫੀ ਚੈਪੀਅਨਸ਼ਿਪ ਜਿੱਤੀ-ਉਪ-ਕੁਲਪਤੀ ਪ੍ਰੋ. ਬਰਾੜ ਵੱਲੋਂ ਵਧਾਈ

PPN1002201515

ਅੰਮ੍ਰਿਤਸਰ, 10 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 30ਵੇਂ ਨਾਰਥ-ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਦੀ ‘ਓਵਰਆਲ ਚੈਪੀਅਨਸ਼ਿਪ’ ਟਰਾਫੀ ਜਿੱਤ ਲਈ ਹੈ। ਯੂਨੀਵਰਸਿਟੀ ਨੇ ਇਹ ਨਾਰਥ ਜੋਨ ਚੈਂਪੀਅਨਸ਼ਿਪ ਟਰਾਫੀ 2009 ਤੋ ਲਗਾਤਾਰ ਛੇਵੀ ਵਾਰ ਜਿੱਤੀ ਹੈ।ਇਹ ਫੈਸਟੀਵਲ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਬੀਤ ਦਿਨੀਂ ਯੂਨੀਵਰਸਿਟੀ ਆਫ ਜੰਮੂ, ਜੰਮੂ ਵਿਖੇ ਕਰਾਇਆ ਗਿਆ।ਇਸ ਫੈਸਟੀਵਲ ਵਿਚ ਦੇਸ਼ ਦੇ ਉਤਰੀ ਜ਼ੋਨ ਨਾਲ ਸਬੰਧਤ ਯੂਨੀਵਰਸਿਟੀਆਂ ਨੇ ਹਿੱਸਾ ਲਿਆ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਯੂਨੀਵਰਸਿਟੀ ਵਲੋ ਸੰਗੀਤ, ਥੀਏਟਰ, ਡਾਂਸ ਲਿਟਰੇਰੀ ਤੇ ਫਾਈਨ ਆਰਟਸ ਆਈਟਮਾਂ ਨਾਲ ਸਬੰਧਿਤ ਟੀਮਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਨ੍ਹਾਂ ਆਈਟਮਾਂ ਵਿਚ ਅਹਿਮ ਪੁਜੀਸ਼ਨਾਂ ਹਾਂਸਲ ਕਰਦੇ ਹੋਏ ‘ਓਵਰਆਲ ਚੈਪੀਅਨਸ਼ਿਪ’ ਟਰਾਫੀ ਪ੍ਰਾਪਤ ਕਰਨ ਤੋਂ ਇਲਾਵਾ ਫਾਈਨ ਆਰਟਸ ਅਤੇ ਕਲਾਸੀਕਲ ਡਾਂਸ ਦੀਆਂ ਟਰਾਫੀਆਂ ਵੀ ਜਿੱਤੀਆਂ। ਉਨ੍ਹਾਂ ਕਿਹਾ ਕਿ ਫੈਸਟੀਵਲ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੁਧੀਰ. ਕੇ. ਜੈਨ ਨੇ ਕੀਤੀ ਤੇ ਜੇਤੂਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਏ.ਆਈ.ਯੂ. ਦੇ ਪ੍ਰਤੀਨਿਧੀਆਂ ਤੋਂ ਇਲਾਵਾ ਬਹੁਤ ਸਾਰੇ ਵਿਦਿਆਰਥੀ ਕਲਾਕਾਰ ਵੀ ਹਾਜ਼ਰ ਸਨ। ਯੂਨੀਵਰਸਿਟੀ ਵੱਲੋਂ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਹ ਟਰਾਫੀ ਪ੍ਰੋ. ਬਰਾੜ ਨੂੰ ਡਾ. ਜਗਜੀਤ ਕੌਰ ਨੇ ਸੌਂਪੀ। ਪ੍ਰੋ. ਬਰਾੜ ਨੇ ਇਸ ਮੌਕੇ ਯੂਨੀਵਰਸਿਟੀ ਅਤੇ ਸਬੰਧਤ ਕਾਲਜਾਂ ਦੇ ਸਮੂਹ ਵਿਦਿਆਰਥੀ ਕਲਾਕਾਰਾਂ, ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਹੋਰ ਅਮਲੇ ਨੂੰ ਇਹ ਕਾਮਯਾਬ ‘ਤੇ ਵਧਾਈ ਦਿੱਤੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply