ਅੰਮ੍ਰਿਤਸਰ, 10 ਫਰਵਰੀ (ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਦਿੱਲੀ ਚੋਣਾਂ ਦੀ ਜਿੱਤ ਨੂੰ ਭਾਰਤ ਦੀ ਸਿਆਸਤ ਵਿਚ ਨਵਾਂ ਮੋੜ ਦਸਦ ੇਹੋਏ ,ਇਸ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ।ਪ੍ਰੈਸ ਨੂੰ ਜਾਰੀ ਬਿਆਨ ਵਿਚ ਗੁਮਟਾਲਾ ਨੇ ਕਿਹਾ ਕਿ ਆਮ ਪਾਰਟੀ ਨੇ ਦਸ ਦਿੱਤਾ ਹੈ ਕਿ ਚੋਣਾਂ ਪੈਸੇ, ਨਸ਼ੇ ਤੇ ਤਾਕਤ ਤੋਂ ਬਗੈਰ ਵੀ ਜਿੱਤੀਆਂ ਜਾ ਸਕਦੀਆਂ ਹਨ। ਇਸ ਨਾਲ ਦੇਸ਼ ਵਿਚ ਨਵੇ ਂਸੂਰਜ ਦਾ ਉਦੇ ਹੋਇਆ ਜੋ ਭਾਰਤ ਵਿਚ ਭ੍ਰਿਸ਼ਟ, ਫ਼ਿਰਕਾਪ੍ਰਸਤ ਤੇ ਤਾਨਾਸ਼ਾਹੀ ਰਾਜਨੀਤੀ ਦਾ ਖ਼ਾਤਮਾ ਕਰਕੇ, ਅਮਰੀਕਾ, ਕੈਨੇਡਾ, ਇੰਗਲੈਂਡ ਵਾਂਗ ਸਹੀ ਅਰਥਾਂ ਵਿਚ ਲੋਕ ਰਾਜ ਕਾਇਮ ਕਰੇਗਾ, ਜਿੱਥੇ ਤਾਕਤ ਲੋਕਾਂ ਹਥ ਹੋਵੇਗੀ ਤੇ ਸਰਕਾਰ ਸਭ ਲਈ ਚੰਗੀ ਸਿਹਤ, ਚੰਗੀ ਸਿਖਿਆ ਤੇ ਆਮ ਆਦਮੀ ਦੀਆਂ ਮੁਢਲੀਆਂ ਲੋੜਾਂ ਵਲ ਧਿਆਨ ਦੇਵੇਗੀ। ਇਸ ਨਾਲ ਭਾਰਤ ਵਿਚ ਡੰਡਾ ਰਾਜ ਖ਼ਤਮ ਹੋਵੇਗਾ ਤੇ ਆਮ ਆਦਮੀ ਦੀ ਗਲ ਸੁਣੀ ਜਾਵੇਗੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media