ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਵਿਖੇ ਹੋਇਆ ਸਮਾਗਮ

ਅੰਮ੍ਰਿਤਸਰ, 11 ਫਰਵਰੀ (ਗੁਰਪ੍ਰੀਤ ਸਿੰਘ) – ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਸੰਗਤਾਂ ਦੀ ਸਹੂਲਤ ਲਈ ਲਗਾਈ ਲਈ ਪਾਣੀ ਵਾਲੀ ਟੈਂਕੀ ਤੇ ਸਰਾਂ ਦਾ ਉਦਘਾਟਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਸ. ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ ਵਲੋਂ ਕੀਤਾ ਗਿਆ।ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਸੰਤ ਬਾਬਾ ਅਜਾਇਬ ਸਿੰਘ ਮੱਖਣਮਿੰਡੀ ਵਾਲਾ ਵਲੋਂ ਪਾਣੀ ਵਾਲੀ ਟੈਂਕੀ ਅਤੇ ਸਰਾਂ ਦੀ ਸੇਵਾ ਕਰਕਵਾਈ ਗਈ ਹੈ, ਜਿਸ ਨਾਲ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਸਹੂਲਤ ਮਿਲੇਗੀ। ਸ. ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਇਸ ਪਵਿੱਤਰ ਸਥਾਨ ‘ਤੇ ਸੰਗਤਾਂ ਲਈ ਕੀਤੀ ਗਈ ਇਹ ਸੇਵਾ ਬਹੁਤ ਵੱਡੀ ਹੈ।ਉਨਾਂ ਕਿਹਾ ਕਿ ਸੰੰਤ ਬਾਬਾ ਅਜਾਇਬ ਸਿੰਘ ਮੱਖਣਮਿੰਡੀ ਵਾਲਾ ਵਲੋਂ ਪਹਿਲਾਂ ਵੀ ਗੁਰੂ ਘਰ ਲਈ ਸੇਵਾ ਕੀਤੀ ਗਈ ਹੈ।ਉਨਾਂ ਕਿਹਾ ਕਿ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਇੱਕ ਲੱਖ ਮੀਟਰ ਪਾਣੀ ਦੀ ਸਮਰੱਥਾ ਵਾਲੀ ਟੈਂਕੀ ਨਾਲ ਸੰਗਤਾਂ ਨੂੰ ਬਹੁਤ ਸਹੂਲਤ ਮਿਲੇਗੀ।ਇਸੇ ਤਰਾਂ ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਸੰਗਤਾਂ ਦੀ ਸ ਹੂਲਤ ਲਈ 18 ਕਮਰਿਆਂ ਦੀ ਸਰਾਂ ਬਣਾਈ ਗਈ ਹੈ।ਉਨਾਂ ਕਿਹਾ ਕਿ ਵੱਡੇ ਕਰਮਾਂ ਨਾਲ ਹੀ ਗੁਰੂ ਘਰ ਦੀ ਸੇਵਾ ਕਰਨ ਦਾ ਅਵਸਰ ਮਿਲਦਾ ਹੈ। ਉਨਾਂ ਕਿਹਾ ਕਿ ਇਸ ਪਵਿੱਤਰ ਸਥਾਨ ਤੇ ਦੂਰ ਦੂਰ ਤੋਂ ਲੱਖਾਂ ਦੀ ਤਦਾਦ ਵਿਚ ਸੰਗਤ ਹਾਜ਼ਰੀ ਭਰਦੀ ਹੈ।ਪਾਣੀ ਵਾਲੀ ਟੈਂਕੀ ਤੇ ਸਰਾਂ ਦੀ ਉਸਾਰੀ ਨਾਲ ਸੰਗਤਾਂ ਨੂੰ ਹੋਰ ਸਹੂਲਤ ਮਿਲੇਗੀ। ਇਸ ਮੌਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਬਿਕਰਮ ਸਿੰਘ ਕੋਟਲਾ, ਸ. ਜਸਪਾਲ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਆਦਿ ਹਾਜ਼ਰ ਸਨ।
Punjab Post Daily Online Newspaper & Print Media